28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

23ਵਾਂ ਮੁਫ਼ਤ ਸਿਹਤ ਕੈਂਪ ਅੱਜ <br/>

ਅਜੀਤ ਡੈਸਕ 28-02-2026
ਗੁਹਲਾ ਚੀਕਾ, 27 ਫਰਵਰੀ (ਓ. ਪੀ. ਸੈਣੀ)-ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ, ਕੁਰੂਕਸ਼ੇਤਰ ਸੰਸਦੀ ਹਲਕੇ 'ਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ | ਕੁਰੂਕਸ਼ੇਤਰ ਸੰਸਦੀ ਹਲਕੇ ਦੇ ਸਸ਼ਕਤੀਕਰਨ ਮੁਹਿੰਮ ਦੇ ਹਿੱਸੇ ਵਜੋਂ, ਨਵੀਨ ਜਿੰਦਲ ਫਾਊਾਡੇਸ਼ਨ ਮੁਫ਼ਤ ਸਿਹਤ ਕੈਂਪਾਂ ਦੀ ਇਕ ਲੜੀ ਦਾ ਆਯੋਜਨ ਕਰ ਰਿਹਾ ਹੈ | ਇਸ ਲੜੀ 'ਚ 23ਵਾਂ ਮੁਫ਼ਤ ਸਿਹਤ ਕੈਂਪ 28 ਫਰਵਰੀ ਨੂੰ ਗੁਹਲਾ ਵਿਧਾਨ ਸਭਾ ਹਲਕੇ ਦੇ ਭਾਗਲ ਪਿੰਡ ਦੇ ਕਮਿਊਨਿਟੀ ਸੈਂਟਰ 'ਚ ਲਗਾਇਆ ਜਾਵੇਗਾ | ਸੰਸਦ ਦਫ਼ਤਰ ਦੇ ਇੰਚਾਰਜ ਧਰਮਵੀਰ ਸਿੰਘ ਨੇ ਦੱਸਿਆ ਕਿ ਇਹ ਮੁਫ਼ਤ ਸਿਹਤ ਕੈਂਪ 28 ਫਰਵਰੀ ਨੂੰ ਭਾਗਲ ਪਿੰਡ ਦੇ ਕਮਿਊਨਿਟੀ ਸੈਂਟਰ ਵਿਚ ਲਗਾਇਆ ਜਾਵੇਗਾ | ਕੈਂਪ 'ਚ ਅੱਖਾਂ ਦੀ ਜਾਂਚ ਤੇ ਇਲਾਜ, ਦੰਦਾਂ ਦੀ ਜਾਂਚ ਤੇ ਇਲਾਜ, ਗਾਇਨੀਕੋਲੋਜੀਕਲ ਜਾਂਚ ਤੇ ਸਲਾਹ-ਮਸ਼ਵਰਾ, ਛਾਤੀ ਦੇ ਕੈਂਸਰ ਦੀ ਜਾਂਚ, ਮੋਬਾਈਲ ਮੈਡੀਕਲ ਯੂਨਿਟਾਂ ਰਾਹੀਂ ਆਮ ਸਿਹਤ ਜਾਂਚ ਤੇ ਕਿਸ਼ੋਰੀ ਦੀਦੀ ਵੈਨਾਂ ਰਾਹੀਂ ਅਨੀਮੀਆ ਜਾਂਚ ਤੇ ਸਲਾਹ-ਮਸ਼ਵਰਾ ਵਰਗੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਵੇਲੇ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿਚ ਤਿੰਨ ਮੋਬਾਈਲ ਮੈਡੀਕਲ ਵੈਨਾਂ ਨਿਯਮਿਤ ਤÏਰ 'ਤੇ ਕੰਮ ਕਰ ਰਹੀਆਂ ਹਨ | ਕੁਰੂਕਸ਼ੇਤਰ ਸੰਸਦੀ ਹਲਕੇ ਦੇ ਸਸ਼ਕਤੀਕਰਨ ਮੁਹਿੰਮ ਤਹਿਤ ਇਨ੍ਹਾਂ ਸੇਵਾਵਾਂ ਨੂੰ ਵਧੇਰੇ ਵਿਆਪਕ ਤੇ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਡਾ. ਬੀ. ਆਰ. ਅੰਬੇਡਕਰ ਸਰਕਾਰੀ ਕਾਲਜ 'ਚ 17ਵੀਂ ਅਥਲੈਟਿਕ ਮੀਟ ਦਾ ਆਗਾਜ਼ <br/> ਅਗਲੀ ਖ਼ਬਰ ਮੈਡੀਕਲ ਇੰਸਟੀਚਿਟਿਊਟ 'ਤੇ ਨਾਰਮਲ ਰਿਪੋਰਟ ਦੇ ਬਾਵਜੂਦ ਬੇਵਜ੍ਹਾ ਆਈ. ਸੀ. ਯੂ. 'ਚ ਰੱਖਣ ਦੇ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।