04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ਼ਹੀਦ ਦਵਿੰਦਰ ਸਿੰਘ ਮਹਿਲਾ ਕਾਲਜ ਦੇ ਸਟਾਫ਼ ਅਤੇ ਪਿ੍ੰਸੀਪਲ ਵਿਚਕਾਰ ਚੱਲ ਰਿਹਾ ਵਿਵਾਦ ਸਰਵ ਸਮਾਜ ਸਭਾ ਦੀ ਵਿਚੋਲਗੀ ਰਾਹੀਂ ਹੋਇਆ ਹੱਲ

ਅਜੀਤ ਡੈਸਕ 02-03-2026
ਰਤੀਆ, 1 ਮਾਰਚ (ਬੇਅੰਤ ਕੌਰ ਮੰਡੇਰ)-ਸਥਾਨਕ ਸ਼ਹੀਦ ਦਵਿੰਦਰ ਸਿੰਘ ਸਰਕਾਰੀ ਮਹਿਲਾ ਕਾਲਜ ਦੇ ਸਟਾਫ਼ ਅਤੇ ਪਿ੍ੰਸੀਪਲ ਵਿਚਕਾਰ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਆਿਖ਼ਰਕਾਰ ਸਥਾਨਕ ਸਰਵ ਸਮਾਜ ਸਭਾ ਅਤੇ ਸ਼ਹੀਦ ਦਵਿੰਦਰ ਸਿੰਘ ਯਾਦਗਾਰੀ ਟਰੱਸਟ ਦੀ ਵਿਚੋਲਗੀ ਰਾਹੀਂ ਹੱਲ ਹੋ ਗਿਆ | ਸਰਵ ਸਮਾਜ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਹੇਠ ਕਾਲਜ ਕੈਂਪਸ 'ਚ ਹੋਈ ਸਰਵ ਸਮਾਜ ਸਭਾ, ਸ਼ਹੀਦ ਦਵਿੰਦਰ ਸਿੰਘ ਯਾਦਗਾਰੀ ਟਰੱਸਟ ਅਤੇ ਕਾਲਜ ਸਟਾਫ਼ ਦੀ ਇੱਕ ਮਹਾਪੰਚਾਇਤ 'ਚ ਕਾਲਜ ਦੇ ਸਾਬਕਾ ਸਹਾਇਕ ਡੀ.ਡੀ.ਓ. ਪ੍ਰੋ. ਪਰਮਜੀਤ ਸਿੰਘ ਸੰਧਾ ਅਤੇ ਹੋਰ ਸਟਾਫ਼ ਮੈਂਬਰਾਂ ਵਿਚਕਾਰ ਵਿਵਾਦ ਉਦੋਂ ਹੱਲ ਹੋਇਆ ਜਦੋਂ ਸ਼ਿਕਾਇਤ ਕਰਨ ਵਾਲੇ ਸਟਾਫ਼ ਮੈਂਬਰਾਂ ਨੇ ਸਰਵ ਸਮਾਜ ਸਭਾ ਦੇ ਸਾਹਮਣੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ | ਪ੍ਰੋ. ਪਰਮਜੀਤ ਸੰਧਾ ਨੇ ਸਪਸ਼ਟ ਕੀਤਾ ਕਿ ਵਿਭਾਗ ਦੁਆਰਾ ਮੰਗੀ ਜਾਂਦੀ ਹਰ ਰੋਜ਼ ਜਾਣਕਾਰੀ ਅਤੇ ਹੋਰ ਕੰਮਾਂ ਨੂੰ ਪੂਰਾ ਕਰਨ ਲਈ ਦਬਾਅ ਸੀ, ਜਿਸ ਕਾਰਨ ਤਲਖ਼ੀ 'ਚ ਕੁਝ ਕਿਹਾ ਗਿਆ ਹੋਵੇ ਤਾਂ ਉਹ ਮਹਿਸੂਸ ਕਰਦੇ ਹਨ | ਸਰਵ ਸਮਾਜ ਸਭਾ ਅਤੇ ਸ਼ਹੀਦ ਦਵਿੰਦਰ ਸਿੰਘ ਯਾਦਗਾਰੀ ਵੈੱਲਫੇਅਰ ਟਰੱਸਟ ਦੇ ਬੁਲਾਰਿਆਂ ਨੇ ਸਪਸ਼ਟ ਕੀਤਾ ਕਿ ਸਟਾਫ਼ ਮੈਂਬਰਾਂ ਵਿਚਕਾਰ ਟਕਰਾਅ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ | ਕਾਰਜਕਾਰੀ ਪਿ੍ੰਸੀਪਲ ਸੰਧਾ ਨੇ ਕਿਹਾ ਕਿ ਅਨਜਾਣੇ 'ਚ ਸਟਾਫ਼ ਪ੍ਰਤੀ ਵਿਵਹਾਰ ਸਬੰਧੀ ਬੋਲੇ ਗਏ ਅਣਚਾਹੇ ਸ਼ਬਦਾਂ ਤੋਂ ਉਹ ਦੁੱਖ ਮਹਿਸੂਸ ਕਰਦੇ ਹਨ ਅਤੇ ਭਵਿੱਖ 'ਚ ਇਸ ਤਰ੍ਹਾਂ ਨਹੀਂ ਹੋਵੇਗਾ | ਉਹ ਸਾਰੇ ਭਵਿੱਖ 'ਚ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਮਾੜੀ ਇੱਛਾ ਦੇ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਸਹਿਮਤ ਹੋਏ | ਸਭਾ ਦੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਜਗਜੀਤ ਸਿੰਘ ਨੇ ਕਿਹਾ ਕਿ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਸਾਰੇ ਉੱਚ ਸਿੱਖਿਆ ਪ੍ਰਾਪਤ ਸਟਾਫ਼ ਸਮਰਪਣ ਨਾਲ ਕੰਮ ਕਰਨਗੇ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣਗੇ | ਸਟਾਫ਼ ਨੇ ਸਰਬਸੰਮਤੀ ਨਾਲ ਲਿਖਤੀ ਰੂਪ 'ਚ ਕਿਹਾ ਕਿ ਉਹ ਭਵਿੱਖ 'ਚ ਕੋਈ ਮਾੜੀ ਇੱਛਾ ਨਹੀਂ ਰੱਖਣਗੇ, ਨਾ ਹੀ ਕੋਈ ਸਿੱਧੀ ਜਾਂ ਅਸਿੱਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਸਭਾ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੈਨ, ਖ਼ਜ਼ਾਨਚੀ ਸ਼ੇਰ ਸਿੰਘ ਭੁੱਲਰ, ਸੀਨੀਅਰ ਕਾਰਜਕਾਰੀ ਮੈਂਬਰ ਐਡਵੋਕੇਟ ਬਲਵਿੰਦਰ ਸ਼ਰਮਾ, ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ, ਸਮਾਜ ਸੇਵੀ ਅਸ਼ੋਕ ਮਦਾਨ, ਰਾਕੇਸ਼ ਕੰਬੋਜ ਨੇ ਆਪਣੇ-ਆਪਣੇ ਸੰਬੋਧਨਾਂ ਵਿਚ ਕਿਹਾ ਕਿ ਮੌਜੂਦ ਸਾਰੇ ਸਟਾਫ਼ ਨੇ ਆਪਣੀਆਂ ਸਮੱਸਿਆਵਾਂ ਦਾ ਖੁੱਲ੍ਹ ਕੇ ਖ਼ੁਲਾਸਾ ਕੀਤਾ ਹੈ ਅਤੇ ਉਹ ਇਹ ਜਾਣ ਕੇ ਖ਼ੁਸ਼ ਹਨ ਕਿ ਬਿਨਾਂ ਕਿਸੇ ਲਾਗ ਲਪੇਟ ਦੇ ਭਵਿੱਖ ਵਿਚ ਕਾਲਜ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨਗੇ | ਉਨ੍ਹਾਂ ਕਿਹਾ ਕਿ ਸਭਾ ਹਮੇਸ਼ਾ ਤੁਹਾਡੇ ਨਾਲ ਖੜੀ ਰਹੇਗੀ | ਇਸ ਮੌਕੇ ਖ਼ਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਦੇ ਸਟਾਫ਼ ਦਾ ਸਹਿਯੋਗ ਵੀ ਸ਼ਲਾਘਾਯੋਗ ਰਿਹਾ | ਇਸ ਮੌਕੇ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ, ਸੀਨੀਅਰ ਮੀਤ ਪ੍ਰਧਾਨ ਕੈਪਟਨ ਜਗਜੀਤ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੈਨ, ਸਮਾਜ ਸੇਵੀ ਅਸ਼ੋਕ ਮਦਾਨ, ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ, ਖ਼ਜ਼ਾਨਚੀ ਸ਼ੇਰ ਸਿੰਘ ਭੁੱਲਰ, ਬਲਿੰਦਰ ਸ਼ਰਮਾ, ਡਾ. ਬੀਰਬਲ ਸਿੰਘ, ਪ੍ਰੋ. ਬਰੁਣ ਬਜਾਜ, ਪ੍ਰੋ. ਸੁਰਿੰਦਰ ਸੱਭਰਵਾਲ, ਪ੍ਰੋ. ਕਿ੍ਸ਼ਨ ਲਾਲ, ਪ੍ਰੋ. ਜਸਵੀਰ ਸਿੰਘ, ਪ੍ਰੋ. ਪਿ੍ਅੰਕਾ ਰਾਣੀ, ਜਤਿੰਦਰ ਸਿੰਘ, ਸੰਜੇ ਕੁਮਾਰ, ਪ੍ਰੋ. ਸੁਰਿੰਦਰ ਸ਼ਰਮਾ, ਪ੍ਰੋ. ਰਿਤੂ, ਕਮਲਜੀਤ ਕੌਰ, ਸੁਨੀਤਾ ਦੇਵੀ, ਡਾ. ਬਲਕਾਰ ਸਿੰਘ, ਮਿਡਲ ਹੈੱਡ ਸੰਦੀਪ ਸੰਧਾ, ਦੇਸ਼ ਰਾਜ, ਦੇਵੀ ਲਾਲ, ਰਾਕੇਸ਼ ਕੰਬੋਜ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਰਿਆਣਾ ਦੀਆਂ ਧੀਆਂ ਨੇ ਪੈਰਾ-ਸਿਟਿੰਗ ਵਾਲੀਬਾਲ ਨੈਸ਼ਨਲ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਨਵੀਨ ਜਿੰਦਲ ਫਾਊਾਡੇਸ਼ਨ ਦੇ ਸਹਿਯੋਗ ਨਾਲ ਗੂਹਲਾ ਹਲਕੇ 'ਚ ਲਗਾਇਆ ਸਿਹਤ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।