04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਇਲੈਕਟਿ੍ਕ ਸਕੂਟਰ ਚੋਰੀ ਦੇ ਮਾਮਲੇ 'ਚ ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 02-03-2026
ਰਤੀਆ, 1 ਮਾਰਚ (ਬੇਅੰਤ ਕੌਰ ਮੰਡੇਰ)- ਪੁਲਿਸ ਸੁਪਰਡੈਂਟ ਸਿਧਾਂਤ ਜੈਨ ਦੀ ਅਗਵਾਈ ਹੇਠ ਸਥਾਨਕ ਪੁਲਿਸ ਸਟੇਸ਼ਨ ਨੇ ਇਲੈਕਟਿ੍ਕ ਸਕੂਟਰ ਚੋਰੀ ਮਾਮਲੇ 'ਚ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਕੇ ਚੋਰੀ ਹੋਇਆ ਸਕੂਟਰ ਬਰਾਮਦ ਕਰ ਲਿਆ ਹੈ | ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਪੁਸ਼ਪਾ ਸਿਹਾਗ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੋਤੀ ਰਾਮ ਪੁੱਤਰ ਪ੍ਰਕਾਸ਼ ਚੰਦ ਵਾਸੀ ਗਾਵੜ ਸਿਟੀ ਰਤੀਆ ਨੇ ਰਿਪੋਰਟ ਦਿੱਤੀ ਸੀ ਕਿ 24 ਫਰਵਰੀ ਨੂੰ ਲਗਭਗ 7:15 ਵਜੇ ਉਸ ਨੇ ਆਪਣਾ ਇਲੈਕਟਿ੍ਕ ਸਕੂਟਰ ਆਪਣੀ ਦੁਕਾਨ ਰਵੀ ਟਰੇਡਰਜ਼ ਫ਼ਤਿਹਾਬਾਦ ਰੋਡ ਵਿਸ਼ਵਕਰਮਾ ਗੁਰਦੁਆਰਾ ਰਤੀਆ ਦੇ ਨੇੜੇ ਖੜ੍ਹਾ ਕਰ ਕੇ ਅੰਦਰ ਚਲਾ ਗਿਆ | ਕੁਝ ਸਮੇਂ ਬਾਅਦ ਵਾਪਸ ਆਉਣ 'ਤੇ ਸਕੂਟਰ ਗ਼ਾਇਬ ਸੀ | ਵਿਆਪਕ ਭਾਲ ਤੋਂ ਬਾਅਦ ਵੀ ਸਕੂਟਰ ਨਹੀਂ ਮਿਲਿਆ, ਜਿਸ 'ਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ 'ਤੇ ਪੁਲਿਸ ਥਾਣਾ ਸਿਟੀ ਰਤੀਆ ਵਿਖੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ | ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਦੋਸ਼ੀ ਦੀ ਪਛਾਣ ਜਤਿੰਦਰ ਕੁਮਾਰ ਉਰਫ਼ ਜਤਿਨ ਪੁੱਤਰ ਚਰਨ ਸਿੰਘ ਵਾਸੀ ਨੰਨਹੇੜੀ ਵਜੋਂ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ 'ਚੋਂ ਚੋਰੀ ਇਲੈਕਟਿ੍ਕ ਸਕੂਟਰ ਬਰਾਮਦ ਕੀਤਾ | ਦੋਸ਼ੀ ਨੂੰ ਨਿਯਮਾਂ ਅਨੁਸਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਟੀਚੇ ਨਿਰਧਾਰਤ ਕਰਕੇ ਹੀ ਆਪਣੀ ਪੜ੍ਹਾਈ ਅੱਗੇ ਵਧਾਉਣੀ ਚਾਹੀਦੀ ਹੈ -ਪੋ੍ਰ. ਵਿਜੇ ਕੁਮਾਰ ਅਗਲੀ ਖ਼ਬਰ ਹਰਿਆਣਾ ਦੀਆਂ ਧੀਆਂ ਨੇ ਪੈਰਾ-ਸਿਟਿੰਗ ਵਾਲੀਬਾਲ ਨੈਸ਼ਨਲ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।