03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ੍ਰੀ ਕਿ੍ਸ਼ਨ ਗਊਸ਼ਾਲਾ ਕਮੇਟੀ ਤੇ ਮਹਿਲਾ ਮੰਡਲ ਜਾਖ਼ਲ ਵਲੋਂ ਵਿਸ਼ਾਲ ਕਲਸ਼ ਯਾਤਰਾ

ਅਜੀਤ ਡੈਸਕ 08-03-2026
ਟੋਹਾਣਾ/ਜਾਖ਼ਲ, 7 ਮਾਰਚ (ਮਨਜੀਤ ਸਿੰਘ) - ਸ਼੍ਰੀ ਕਿ੍ਸ਼ਨ ਗਊਸ਼ਾਲਾ ਕਮੇਟੀ ਅਤੇ ਮਹਿਲਾ ਮੰਡਲ ਜਾਖ਼ਲ ਵਲੋਂ ਸ਼੍ਰੀਮਦ ਭਾਗਵਤ ਕਥਾ ਤੋਂ ਪਹਿਲਾਂ ਕਲਸ਼ ਯਾਤਰਾ ਦਾ ਵੱਡਾ ਸ਼ੈੱਡ ਅਨਾਜ ਮੰਡੀ ਵਿਸ਼ਾਲ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ, ਜਿਸ ਨਾਲ ਪੂਰੇ ਸ਼ਹਿਰ ਵਿਚ ਇੱਕ ਭਗਤੀ ਵਾਲਾ ਮਾਹੌਲ ਪੈਦਾ ਹੋ ਗਿਆ | ਯਾਤਰਾ ਦੌਰਾਨ ਅÏਰਤਾਂ ਨੇ ਆਪਣੇ ਸਿਰਾਂ 'ਤੇ ਸ਼ੁੱਭ ਕਲਸ਼ ਚੁੱਕੀਆਂ ਤੇ ਜਲੂਸ ਵਿਚ ਹਿੱਸਾ ਲਿਆ ਤੇ ਸ਼ਹਿਰ ਜੈਕਾਰਿਆਂ ਨਾਲ ਗੂੰਜ ਉੱਠਿਆ | ਸ਼ਹਿਰ ਵਾਸੀਆਂ ਨੇ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਸ਼ਰਧਾਲੂਆਂ ਦਾ ਸਵਾਗਤ ਕੀਤਾ | ਕਲਸ਼ ਯਾਤਰਾ ਨੂੰ ਸ਼ੁੱਧਤਾ ਅਤੇ ਸ਼ੁਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਇਸ ਵਿਚ ਆਮ ਤੌਰ 'ਤੇ 7 ਦਿਨਾਂ ਲਈ ਕਥਾ ਹੁੰਦੀ ਹੈ | ਜਾਖ਼ਲ ਮੰਡੀ ਵਿਚ ਕਲਸ਼ ਯਾਤਰਾ ਨੇ ਪੂਰੇ ਸ਼ਹਿਰ ਨੂੰ ਸ਼ਰਧਾ ਨਾਲ ਭਰ ਦਿੱਤਾ | ਭਜਨ, ਕੀਰਤਨ ਤੇ ਵੈਦਿਕ ਜਾਪ ਲਈ ਔਰਤਾਂ ਦੀ ਵੱਡੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਵਿਸ਼ੇਸ਼ ਬਣਾਇਆ | ਇਹ ਯਾਤਰਾ ਸ਼੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ 'ਚ ਧਾਰਮਿਕ ਜਸ਼ਨ ਦਾ ਮਾਹੌਲ ਬਣਿਆ ਰਹੇਗਾ |
ਪਿਛਲੀ ਖ਼ਬਰ ਡੋਡਾ ਚੂਰਾ ਪੋਸਤ ਤਸਕਰੀ ਦੇ ਮਾਮਲਿਆਂ ਵਿੱਚ ਦੋ ਦੋਸ਼ੀ ਅਗਲੀ ਖ਼ਬਰ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਤੇ ਹਮਲਾ ਕਰਨ ਦੇ ਮਾਮਲੇ ਵਿਚ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।