10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

10 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ

ਅਜੀਤ ਡੈਸਕ 29-03-2026
ਟੋਹਾਣਾ, 28 ਮਾਰਚ (ਮਨਜੀਤ ਸਿੰਘ) - ਟੋਹਾਣਾ ਇਲਾਕੇ ਦੇ ਪਿੰਡ ਸਮੈਣ, ਕੰਨ੍ਹੜੀ, ਗਾਜੂਵਾਲਾ, ਪਿ੍ਥਲਾ, ਲਲੋਦਾ, ਪਾਰਤਾ, ਨਾਂਗਲਾ, ਨਾਂਗਲੀ, ਕਮਾਲਵਾਲਾ, ਬੱਲਿਆਲਾ, ਬਿਢਾਈ ਖੇੜਾ, ਡਾਂਗਰਾ, ਰੱਤਾਖੇੜਾ, ਸਨਿਆਣਾ, ਭੀਮੇਵਾਲਾ ਅਤੇ ਮਾਦੂਆਣਾ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਇਸ ਸਮੇਂ ਖੇਤਾਂ ਵਿੱਚ 'ਪੀਲਾ ਸੋਨਾ' ਲਹਿਰਾ ਰਿਹਾ ਹੈ | ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕਣ ਦੇ ਨੇੜੇ ਹੈ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਸਾਫ਼ ਝਲਕਦੀ ਨਜ਼ਰ ਆ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੌਸਮ ਸਹੀ ਰਿਹਾ ਤਾਂ 10 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ | ਕਈ ਪਿੰਡਾਂ ਵਿੱਚ ਵਾਢੀ ਲਈ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਕਿਸਾਨ ਆਪਣੀ ਫ਼ਸਲ ਨੂੰ ਸੁਰੱਖਿਅਤ ਘਰ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ | ਕਿਸਾਨਾਂ ਨੇ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਮੌਸਮ ਮਿਹਰਬਾਨ ਬਣਿਆ ਰਹੇ ਤਾਂ ਜੋ ਫ਼ਸਲ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਵੇ | ਇਸ ਵਾਰ ਫ਼ਸਲ ਦੀ ਹਾਲਤ ਚੰਗੀ ਹੋਣ ਕਰਕੇ ਕਿਸਾਨਾਂ ਵਿੱਚ ਕਾਫ਼ੀ ਉਤਸ਼ਾਹ ਹੈ ਅਤੇ ਵਧੀਆ ਪੈਦਾਵਾਰ ਦੀ ਉਮੀਦ ਕੀਤੀ ਜਾ ਰਹੀ ਹੈ | ਬੇਸ਼ੱਕ ਸਰ੍ਹੋਂ ਦੀ ਵਾਢੀ ਚੱਲ ਰਹੀ ਹੈ | ਪਿੰਡਾਂ ਵਿੱਚ ਇਸ ਸਮੇਂ ਖੇਤਾਂ ਦੀ ਸੁਨਹਿਰੀ ਰੌਣਕ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਹੀ ਹੈ, ਜਦਕਿ ਕਿਸਾਨ ਆਪਣੀ ਮਿਹਨਤ ਦਾ ਫਲ ਮਿਲਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ |
ਪਿਛਲੀ ਖ਼ਬਰ ਹਿਸਾਰ ਵਿੱਚ ਨਿੱਜੀ ਹਸਪਤਾਲ 'ਤੇ ਸੀ.ਐਮ. ਫਲਾਇੰਗ ਤੇ ਸਿਹਤ ਵਿਭਾਗ ਦੀ ਛਾਪੇਮਾਰੀ ਅਗਲੀ ਖ਼ਬਰ ਰੇਲਵੇ ਦੀ ਲਾਪਰਵਾਹੀ ਬੇਨਕਾਬ, ਜਾਖ਼ਲ ਰੇਲਵੇ ਕਾਲੋਨੀ ਵਿੱਚ 20 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।