ਸਿਰਸਾ, 29 ਮਾਰਚ (ਭੁਪਿੰਦਰ ਪੰਨੀਵਾਲੀਆ)- ਸੀਆਈਏ ਸਟਾਫ ਕਾਲਾਂਵਾਲੀ ਨੇ ਕਾਰਵਾਈ ਕਰਦਿਆਂ ਪਿੰਡ ਔਢਾਂ ਤੋਂ ਮੁੱਖ ਮਹਿਲਾ ਤਸਕਰ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ 6.89 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਥਰਾਲਾ (ਪੰਜਾਬ) ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਪਥਰਾਲਾ (ਪੰਜਾਬ) ਦੀ ਰਹਿਣ ਵਾਲੀ ਇੱਕ ਅÏਰਤ ਜੋ ਕਿ ਮੌਜੂਦਾ ਸਮੇਂ ਅÏਢਾਂ ਵਿੱਚ ਰਹਿੰਦੀ ਹੈ, ਵਜੋਂ ਹੋਈ ਹੈ | ਕਾਲਾਂਵਾਲੀ ਸੀਆਈਏ ਸਟਾਫ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ 28 ਮਾਰਚ 2026 ਨੂੰ ਏਐਸਆਈ ਰਾਮਚੰਦਰ ਦੀ ਅਗਵਾਈ ਵਾਲੀ ਇੱਕ ਟੀਮ ਅÏਢਾਂ ਪਿੰਡ ਤੋਂ ਜਲਾਲਆਣਾ ਪਿੰਡ ਜਾ ਰਹੀ ਸੀ, ਇਸ ਦੌਰਾਨ ਉਨ੍ਹਾਂ ਨੇ ਇੱਕ ਸਕੂਟਰ ਸਵਾਰ ਨੌਜਵਾਨ ਨੂੰ ਦੇਖਿਆ | ਜਿਸਨੇ ਪੁਲਿਸ ਗੱਡੀ ਨੂੰ ਆਉਂਦੇ ਦੇਖ ਕੇ ਅਚਾਨਕ ਸਕੂਟਰ ਨੂੰ ਨਹਿਰ ਦੇ ਪਟੜੀ ਵੱਲ ਮੋੜ ਲਿਆ | ਪੁਲਿਸ ਟੀਮ ਨੇ ਉਸਦਾ ਪਿੱਛਾ ਕੀਤਾ, ਉਸਨੂੰ ਰੋਕਿਆ ਅਤੇ ਉਸਦੇ ਭੱਜਣ ਬਾਰੇ ਪੁੱਛਗਿੱਛ ਕੀਤੀ | ਸ਼ੱਕ ਦੇ ਆਧਾਰ 'ਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗਰਾਮ 890 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਹੈਰੋਇਨ ਅਤੇ ਸਕੂਟਰ ਨੂੰ ਜ਼ਬਤ ਕਰ ਲਿਆ ਅਤੇ ਮੁਲਜ਼ਮ ਵਿਰੁੱਧ ਅÏਢਾਂ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਪੁੱਛਗਿੱਛ ਕਰਨ 'ਤੇ ਉਸਨੇ ਖੁਲਾਸਾ ਕੀਤਾ ਕਿ ਹੈਰੋਇਨ ਉਸਨੂੰ ਅÏਢਾਂ ਦੀ ਇੱਕ ਅÏਰਤ ਦੁਆਰਾ ਸਪਲਾਈ ਕੀਤੀ ਗਈ ਸੀ | ਟੀਮ ਨੇ ਕਾਰਵਾਈ ਕੀਤੀ ਅਤੇ ਮਹਿਲਾ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ |