08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਵਿਦਿਆਰਥੀਆਂ ਦੇ ਪ੍ਰਭਾਵੀ ਵਾਤਾਵਰਨ ਸੰਬੰਧੀ ਵਿਚਾਰਾਂ ਦਾ ਅਧਿਐਨ ਕਰੇਗੀ ਦਿੱਲੀ ਸਰਕਾਰ-ਸਿਰਸਾ

ਅਜੀਤ ਡੈਸਕ 30-03-2026
ਨਵੀਂ ਦਿੱਲੀ,29 ਮਾਰਚ (ਜਗਤਾਰ ਸਿੰਘ)-ਰਾਜਧਾਨੀ ਦੇ ਭਾਰਤ ਮੰਡਪਮ ਵਿਖੇ ਕਰਵਾਏ ਗਏ ਇੰਡੀਆ ਇਨੋਵੇਟਸ-2026 ਪ੍ਰੋਗਰਾਮ ਵਿਚ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵਿਦਿਆਰਥੀਆਂ ਦੇ ਨਵੀਨਤਾਵਾਂ (ਇਨੋਵੇਸ਼ਨ) ਦੀ ਸ਼ਲਾਘਾ ਕਰਨ ਦੇ ਨਾਲ ਹੀ ਇੱਕ ਮਹੱਤਵਪੂਰਨ ਐਲਾਨ ਵੀ ਕੀਤਾ¢ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਰਾਜਧਾਨੀ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਵਿਦਿਆਰਥੀਆਂ ਦੇ ਲਾਭਦਾਇਕ ਅਤੇ ਪ੍ਰਭਾਵਸ਼ਾਲੀ ਵਾਤਾਵਰਣ ਸਬੰਧੀ ਵਿਚਾਰਾਂ ਦਾ ਗੰਭੀਰਤਾ ਨਾਲ ਅਧਿਐਨ ਕਰਕੇ ਉਨ੍ਹਾਂ ਨੂੰ ਲਾਗੂ ਕਰੇਗੀ ¢ ਇਸ ਪ੍ਰੋਗਰਾਮ ਵਿਚ ਦੇਸ਼ ਭਰ ਦੇ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਪ੍ਰੋਜੈਕਟ ਪੇਸ਼ ਕੀਤੇ ¢ ਇਸ ਦੌਰਾਨ, 10ਵੀਂ ਜਮਾਤ ਦੇ ਵਿਦਿਆਰਥੀ ਕਿ੍ਸ਼ਨਾ ਸਕਸੈਨਾ ਦੁਆਰਾ ਬਣਾਏ ਗਏ ਇੱਕ ਮਾਡਲ ਏਅਰ ਪਿਊਰੀਫਾਇਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ¢ ਮੰਤਰੀ ਸਿਰਸਾ ਨੇ ਇਸ ਪ੍ਰੋਜੈਕਟ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕ ਵੱਡਾ ਏਅਰ ਪਿਊਰੀਫਾਇਰ ਹੈ ਜੋ ਲਗਭਗ ਇੱਕ ਕਿੱਲੋਮੀਟਰ ਦੇ ਘੇਰੇ ਵਿਚ ਹਵਾ ਨੂੰ ਸ਼ੁੱਧ ਕਰਨ ਦੇ ਸਮਰੱਥ ਹੈ ¢ ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਅਜਿਹੀ ਸੋਚ ਅਤੇ ਤਕਨੀਕੀ ਸਮਝ ਬਹੁਤ ਪ੍ਰੇਰਨਾਦਾਇਕ ਹੈ¢ ਉਨ੍ਹਾਂ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਨੌਜਵਾਨ ਗੰਭੀਰ ਵਾਤਾਵਰਣ ਮੁੱਦਿਆਂ ਬਾਰੇ ਕਿੰਨੇ ਜਾਗਰੂਕ ਹਨ ¢
ਪਿਛਲੀ ਖ਼ਬਰ ਆਧੁਨਿਕ ਯਾਤਰੀ ਸਹੂਲਤਾਂ ਵਾਲੇ ਬਣਾਏ ਜਾ ਰਹੇ ਹਨ ਦਿੱਲੀ ਦੇ ਪ੍ਰਮੁੱਖ ਰੇਲਵੇ ਸਟੇਸ਼ਨ ਅਗਲੀ ਖ਼ਬਰ ਸਰਨਾ ਵਲੋਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਤਜਵੀਜ਼ਸ਼ੁਦਾ ਨਵੇਂ ਕਾਨੂੰਨ ਦਾ ਸਖ਼ਤ ਵਿਰੋਧ • ਕਿਹਾ, ਅਜਿਹਾ ਕੋਈ ਵੀ ਕਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।