08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਆਧੁਨਿਕ ਯਾਤਰੀ ਸਹੂਲਤਾਂ ਵਾਲੇ ਬਣਾਏ ਜਾ ਰਹੇ ਹਨ ਦਿੱਲੀ ਦੇ ਪ੍ਰਮੁੱਖ ਰੇਲਵੇ ਸਟੇਸ਼ਨ

ਅਜੀਤ ਡੈਸਕ 30-03-2026
ਨਵੀਂ ਦਿੱਲੀ,29 ਮਾਰਚ (ਜਗਤਾਰ ਸਿੰਘ)- ਕੇਂਦਰ ਸਰਕਾਰ ਵੱਲੋਂ ਰਾਜਧਾਨੀ ਦਿੱਲੀ ਦੇ 13 ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਅਤਿ-ਆਧੁਨਿਕ ਬਣਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ¢ ਦਰਅਸਲ ਸਰਕਾਰ ਵੱਲੋਂ ਦਿੱਲੀ ਵਿਚ ਆਧੁਨਿਕੀਕਰਨ ਅਤੇ ਯਾਤਰੀ-ਅਨੁਕੂਲ ਰੇਲਵੇ ਬੁਨਿਆਦੀ ਢਾਂਚੇ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ ¢ ਅੰਮਿ੍ਤ ਭਾਰਤ ਸਟੇਸ਼ਨ ਪ੍ਰੋਜੈਕਟ ਦੇ ਤਹਿਤ ਦਿੱਲੀ ਦੇ 13 ਪ੍ਰਮੁੱਖ ਰੇਲਵੇ ਸਟੇਸ਼ਨਾਂ ਦਾ ਤੇਜ਼ੀ ਨਾਲ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ¢ ਇਸ ਯੋਜਨਾ ਵਿੱਚ ਸ਼ਾਮਲ 13 ਸਟੇਸ਼ਨਾਂ ਵਿਚ ਨਵੀਂ ਦਿੱਲੀ, ਪੁਰਾਣੀ ਦਿੱਲੀ, ਆਨੰਦ ਵਿਹਾਰ, ਸਰਾਏ ਰੋਹਿਲਾ, ਦਿੱਲੀ ਕੈਂਟ, ਹਜ਼ਰਤ ਨਿਜ਼ਾਮੂਦੀਨ, ਸਬਜ਼ੀ ਮੰਡੀ, ਸਫਦਰਜੰਗ, ਤਿਲਕ ਪੁਲ, ਆਦਰਸ਼ ਨਗਰ, ਬਿਜਵਾਸਨ ਅਤੇ ਨਰੇਲਾ ਸਟੇਸ਼ਨ ਸ਼ਾਮਲ ਹਨ ¢ ਇਨ੍ਹਾਂ ਸਟੇਸ਼ਨਾਂ 'ਤੇ ਪੜਾਅਵਾਰ ਢੰਗ ਨਾਲ ਆਧੁਨਿਕ ਯਾਤਰੀ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ¢ ਦੱਸਣਯੋਗ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ, ਅਜਮੇਰੀ ਗੇਟ ਵਾਲੇ ਪਾਸੇ ਵੇਟਿੰਗ ਏਰੀਏ ਦਾ ਵਿਕਾਸ ਪੂਰਾ ਹੋ ਚੁੱਕਾ ਹੈ, ਜਦੋਂ ਕਿ ਪਹਾੜ ਗੰਜ ਵਾਲੇ ਪਾਸੇ ਦੋ ਬੇਸਮੈਂਟਾਂ ਅਤੇ ਐਲੀਵੇਟਿਡ ਸੜਕ ਦੀ ਨੀਂਹ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ¢ ਸਫਦਰਜੰਗ ਸਟੇਸ਼ਨ 'ਤੇ ਸਿਗਨਲ ਅਤੇ ਟੈਲੀਕਾਮ ਇਮਾਰਤ ਪੂਰੀ ਹੋ ਗਈ ਹੈ ¢ ਸਟੇਸ਼ਨ ਦੀ ਇਮਾਰਤ 'ਤੇ ਕੰਮ ਹੁਣ ਪੂਰਾ ਹੋ ਰਿਹਾ ਹੈ ¢ ਬਿਜਵਾਸਨ ਸਟੇਸ਼ਨ 'ਤੇ ਇਮਾਰਤ ਦਾ ਢਾਂਚਾ ਪੂਰਾ ਹੋ ਗਿਆ ਹੈ ਅਤੇ ਪਲੇਟਫਾਰਮ ਸ਼ੈਲਟਰ 'ਤੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ¢ ਇਨ੍ਹਾਂ ਸਟੇਸ਼ਨਾਂ ਦੇ ਆਧੁਨਿਕੀਕਰਨ ਦੇ ਤਹਿਤ, ਯਾਤਰੀਆਂ ਨੂੰ ਬਿਹਤਰ ਸੰਪਰਕ, ਦੋਵਾਂ ਪਾਸਿਆਂ ਤੋਂ ਸਟੇਸ਼ਨ ਤੱਕ ਆਸਾਨ ਪਹੁੰਚ, ਵੇਟਿੰਗ ਹਾਲ, ਸਾਫ਼ ਪਖਾਨੇ, ਬੈਠਣ ਦੇ ਢੁਕਵੇਂ ਪ੍ਰਬੰਧ, ਪੀਣ ਵਾਲਾ ਪਾਣੀ, ਚੌੜਾ ਫੁੱਟ ਓਵਰ ਬਿ੍ਜ, ਪਲੇਟਫ਼ਾਰਮ ਸੁਧਾਰ ਅਤੇ ਢੁਕਵੀਂ ਪਾਰਕਿੰਗ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ¢
ਪਿਛਲੀ ਖ਼ਬਰ ਸਿੱਖੀ ਭਾਵਨਾਵਾਂ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਛੇਤੀ ਖੋਲ੍ਹਣ ਬਾਰੇ ਵਿਚਾਰ ਕਰੇ ਕੇਂਦਰ ਸਰਕਾਰ-ਪਰਮਜੀਤ ਸਿੰਘ 'ਵੀਰਜੀ... ਅਗਲੀ ਖ਼ਬਰ ਵਿਦਿਆਰਥੀਆਂ ਦੇ ਪ੍ਰਭਾਵੀ ਵਾਤਾਵਰਨ ਸੰਬੰਧੀ ਵਿਚਾਰਾਂ ਦਾ ਅਧਿਐਨ ਕਰੇਗੀ ਦਿੱਲੀ ਸਰਕਾਰ-ਸਿਰਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।