14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਫ਼ਤਿਹਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਗੈਸ ਦੀ ਕਾਲਾਬਾਜ਼ਾਰੀ 'ਤੇ ਸ਼ਿਕੰਜਾ ਕੱਸਦਿਆਂ 73 ਸਿਲੰਡਰ ਕੀਤੇ ਜ਼ਬਤ

ਅਜੀਤ ਡੈਸਕ 31-03-2026
ਫ਼ਤਿਹਾਬਾਦ, 30 ਮਾਰਚ (ਹਰਬੰਸ ਸਿੰਘ ਮੰਡੇਰ)- ਫ਼ਤਿਹਾਬਾਦ ਜ਼ਿਲ੍ਹੇ 'ਚ ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ | ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਨਿਯਮਿਤ ਤੌਰ 'ਤੇ ਹੋਟਲਾਂ, ਰੈਸਟੋਰੈਂਟਾਂ, ਮਿਠਾਈਆਂ ਦੀਆਂ ਦੁਕਾਨਾਂ ਅਤੇ ਖਾਣ-ਪੀਣ ਵਾਲੀਆਂ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ | ਛਾਪਿਆਂ ਦੌਰਾਨ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਕੁੱਲ 73 ਸਿਲੰਡਰ ਜ਼ਬਤ ਕੀਤੇ ਹਨ, ਜਿਨ੍ਹਾਂ 'ਚ 39 ਵਪਾਰਕ ਅਤੇ 34 ਘਰੇਲੂ ਸਿਲੰਡਰ ਅਣਉੱਚਿਤ ਢੰਗ ਨਾਲ ਵਰਤੇ ਪਾਏ ਗਏ ਹਨ | ਡੀ.ਐਫ.ਐਸ.ਸੀ. ਕੁਸ਼ਲ ਬੋਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਗੈਸ ਸਪਲਾਈ ਦੀ ਸਥਿਤੀ ਪੂਰੀ ਤਰ੍ਹਾਂ ਆਮ ਹੈ | 30 ਮਾਰਚ ਨੂੰ ਤਿੰਨ ਤੇਲ ਕੰਪਨੀਆਂ ਤੋਂ 8 ਹਜ਼ਾਰ 136 ਭਰੇ ਹੋਏ ਸਿਲੰਡਰ ਪ੍ਰਾਪਤ ਹੋਏ ਸਨ ਜਦੋਂ ਕਿ 23 ਗੈਸ ਏਜੰਸੀਆਂ ਕੋਲ 10 ਹਜ਼ਾਰ 910 ਸਿਲੰਡਰ ਸਟਾਕ 'ਚ ਹਨ | ਇਸੇ ਤਰ੍ਹਾਂ ਜ਼ਿਲ੍ਹੇ 'ਚ ਕੁੱਲ 19 ਹਜ਼ਾਰ 46 ਸਿਲੰਡਰ ਉਪਲਬਧ ਹਨ | 29 ਮਾਰਚ ਨੂੰ ਖਪਤਕਾਰਾਂ ਨੂੰ 3 ਹਜ਼ਾਰ 216 ਰਿਫਿਲ ਵੰਡੇ ਗਏ ਸਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਵਿਆਹ ਸਮਾਗਮਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਹਨ | 29 ਮਾਰਚ ਤੱਕ ਪ੍ਰਾਪਤ ਹੋਈਆਂ 181 ਅਰਜ਼ੀਆਂ 'ਚੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈ ਕਮੇਟੀ ਨੇ 73 ਅਰਜ਼ੀਆਂ 'ਤੇ ਕਾਰਵਾਈ ਕੀਤੀ, ਜਿਸ 'ਚ 297 ਵਪਾਰਕ ਸਿਲੰਡਰ ਅਲਾਟ ਕੀਤੇ ਗਏ | ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰ ਕੇ ਗੈਸ ਰਿਫਿਲ ਬੁੱਕ ਕਰਨ ਅਤੇ ਉਨ੍ਹਾਂ ਨੂੰ ਓ.ਟੀ.ਪੀ. ਰਾਹੀਂ ਪ੍ਰਾਪਤ ਕਰਨ | ਇਸ ਤੋਂ ਇਲਾਵਾ ਹੈੱਡਕੁਆਟਰ ਦੇ ਨਿਰਦੇਸ਼ਾਂ ਅਨੁਸਾਰ ਸਬ-ਡਿਵੀਜ਼ਨ ਪੱਧਰ 'ਤੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਹੈਲਪ ਲਾਈਨ ਨੰਬਰ 01667-230773 ਜਾਰੀ ਕੀਤਾ ਗਿਆ ਹੈ | ਹੁਣ ਤੱਕ ਇਸ ਨੰਬਰ 'ਤੇ 67 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਹੱਲ ਸਬੰਧਿਤ ਅਧਿਕਾਰੀਆਂ ਰਾਹੀਂ ਤੁਰੰਤ ਕੀਤਾ ਜਾ ਰਿਹਾ ਹੈ | ਡੀ.ਐਫ.ਐਸ.ਸੀ. ਨੇ ਦੱਸਿਆ ਕਿ ਜ਼ਿਲ੍ਹੇ 'ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਆਮ ਹੈ | ਫ਼ਤਿਹਾਬਾਦ 'ਚ ਕੁੱਲ 161 ਪੈਟਰੋਲ ਪੰਪਾਂ 'ਚੋਂ 116 ਦੀ ਜਾਂਚ ਕੀਤੀ ਗਈ ਹੈ ਅਤੇ ਸਾਰੀਆਂ ਥਾਵਾਂ 'ਤੇ ਸਪਲਾਈ ਸੁਚਾਰੂ ਪਾਈ ਗਈ ਹੈ | ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫ਼ਵਾਹ 'ਤੇ ਧਿਆਨ ਨਾ ਦੇਣ | ਜ਼ਿਲ੍ਹੇ 'ਚ ਗੈਸ, ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਅਤੇ ਸਪਲਾਈ ਪ੍ਰਣਾਲੀ ਪੂਰੀ ਤਰ੍ਹਾਂ ਸੁਚਾਰੂ
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਦੇ ਸੇਵਾ-ਮੁਕਤ ਪਿ੍ੰ. ਡਾ. ਬਲਬੀਰ ਸਿੰਘ ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਨਵੇਂ... ਅਗਲੀ ਖ਼ਬਰ ਐਸ.ਡੀ.ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਸਮਾਧਾਨ ਕੈਂਪ 'ਚ ਜਨਤਕ ਸ਼ਿਕਾਇਤਾਂ ਸੁਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।