26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜੰਤਰ ਮੰਤਰ 'ਤੇ ਆਲ ਇੰਡੀਆ ਡੈਮੋਕ੍ਰੇਟਿਕ ਯੂਥ ਆਰਗੇਨਾਈਜ਼ੇਸ਼ਨ ਤੇ ਨੌਜਵਾਨਾਂ ਨੇ ਜੋਤੀਬਾ ਫੂਲੇ ਨੂੰ ਕੀਤਾ ਯਾਦ

ਅਜੀਤ ਡੈਸਕ 12-04-2026
ਨਵੀਂ ਦਿੱਲੀ, 11 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦੇਸ਼ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਦਿੱਲੀ ਦੇ ਜੰਤਰ ਮੰਤਰ ਤੋਂ ਨੌਜਵਾਨਾਂ ਨੇ ਜੋਤੀਬਾ ਫੂਲੇ (ਮਹਾਂਰਾਸ਼ਟਰ ਦਾ ਪ੍ਰਸਿੱਧ ਸਮਾਜ ਸੁਧਾਰਕ) ਦਾ 200ਵਾਂ ਜਨਮ ਦਿਨ ਮਨਾਇਆ ਅਤੇ ਉਨ੍ਹਾਂ ਦੇ ਸਮੁੱਚੇ ਜੀਵਨ ਤੋਂ ਸੰਘਰਸ਼ ਤੋਂ ਨੌਜਵਾਨਾਂ ਨੂੰ ਅਪੀਲ ਕੀਤੀ ਅਤੇ ਨਾਲ ਹੀ ਬੇਰੁਜ਼ਗਾਰੀ, ਭਿ੍ਸ਼ਟਾਚਾਰ ਅਤੇ ਪੇਪਰ ਲੀਕ ਵਿਰੁੱਧ ਆਪਣੀ ਆਵਾਜ਼ ਉਠਾਈ | ਇਸ ਨਾਲ ਹੀ ਆਲ ਇੰਡੀਆ ਡੈਮੋਕ੍ਰੇਟਿਕ ਯੂਥ ਆਰਗੇਨਾਈਜ਼ਨ ਦੇ ਅਹੁਦੇਦਾਰਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ 'ਤੇ ਸਵਾਲ ਖੜ੍ਹੇ ਕੀਤੇ | ਇਸ ਮੌਕੇ ਪ੍ਰੋ. ਨੰਦਿਤਾ ਨਰਾਇਣ ਸਾਬਕਾ ਪ੍ਰਧਾਨ ਡੂਟਾ, ਪ੍ਰੋ. ਅਤੁਲ ਸੂਦ (ਜੇ.ਐਨ.ਯੂ.) ਅਮਰਜੀਤ ਕੁਮਾਰ ਜਨਰਲ ਸਕੱਤਰ ਏ.ਆਈ.ਡੀ.ਵਾਈ.ਓ. ਅਤੇ ਵੱਖ-ਵੱਖ ਰਾਜਾਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਨਿੱਜੀਕਰਨ ਅਤੇ ਠੇਕੇਦਾਰੀ ਮਜ਼ਦੂਰੀ ਖ਼ਤਮ ਕੀਤੀ ਜਾਏ |
ਪਿਛਲੀ ਖ਼ਬਰ ਪਲੇਸਮੈਂਟ ਡਰਾਈਵ ਦੌਰਾਨ 4 ਵਿਦਿਆਰਥਣਾਂ ਦੀ ਨੌਕਰੀ ਲਈ ਚੋਣ ਅਗਲੀ ਖ਼ਬਰ ਵੈੱਲਕਮ ਇਲਾਕੇ ਦੀ ਪੁਲਿਸ ਨੇ ਤਿੰਨ ਕਾਤਲਾਂ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।