26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪਲੇਸਮੈਂਟ ਡਰਾਈਵ ਦੌਰਾਨ 4 ਵਿਦਿਆਰਥਣਾਂ ਦੀ ਨੌਕਰੀ ਲਈ ਚੋਣ

ਅਜੀਤ ਡੈਸਕ 12-04-2026
ਯਮੁਨਾਨਗਰ, 11 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੁਆਰਾ ਪੌਲੀ-ਪਲਾਸਟਿਕ (ਯੂਨਾਈਟਿਡ ਪ੍ਰੀਸੀਜ਼ਨ ਇੰਜੀਨੀਅਰਿੰਗ ਕੰਪਨੀ ਯਮੁਨਾਨਗਰ) ਦੇ ਸਹਿਯੋਗ ਨਾਲ ਕਾਲਜ ਦੇ ਸੈਮੀਨਾਰ ਹਾਲ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ | ਇਸ ਪ੍ਰੋਗਰਾਮ 'ਚ ਬੀ. ਸੀ. ਏ., ਬੀ. ਐਸ. ਸੀ. (ਕੰਪਿਊਟਰ ਸਾਇੰਸ) ਅਤੇ ਬੀ. ਐਸ. ਸੀ. (ਨਾਨ-ਮੈਡੀਕਲ) ਸਟਰੀਮਾਂ ਦੀਆਂ ਵਿਦਿਆਰਥਣਾਂ ਵਲੋਂ ਹਿੱਸਾ ਲਿਆ ਗਿਆ | ਇਸ ਮੌਕੇ ਕੰਪਨੀ ਦੇ ਨੁਮਾਇੰਦਿਆਂ ਵਲੋਂ ਇੰਟਰਵਿਊ ਦੇ ਹੋਰਨਾਂ ਸੈਸ਼ਨਾਂ 'ਚ ਪਾਸ ਹੋਣ ਵਾਲੀਆਂ ਚਾਰ ਵਿਦਿਆਰਥਣਾਂ ਦੀ ਨੌਕਰੀ ਲਈ ਚੋਣ ਕੀਤੀ ਗਈ | ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪਿ੍ੰ. ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਟ੍ਰੇਨਿੰਗ ਤੇ ਪਲੇਸਮੈਂਟ ਅਫ਼ਸਰ ਹਰਕਮਲ ਕੌਰ, ਸਹਾਇਕ ਪ੍ਰੋ. ਡਾ. ਆਰਤੀ ਸਿੰਘ ਅਤੇ ਡਾ. ਪ੍ਰਭਜੋਤ ਕੌਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਦਿੱਲੀ ਭਾਜਪਾ ਪ੍ਰਧਾਨ ਸਚਦੇਵਾ ਵਲੋਂ ਦਿੱਲੀ ਸਰਕਾਰ ਦੀ ਨਵੀਂ ਈਵੀ ਨੀਤੀ ਦਾ ਸਵਾਗਤ ਅਗਲੀ ਖ਼ਬਰ ਜੰਤਰ ਮੰਤਰ 'ਤੇ ਆਲ ਇੰਡੀਆ ਡੈਮੋਕ੍ਰੇਟਿਕ ਯੂਥ ਆਰਗੇਨਾਈਜ਼ੇਸ਼ਨ ਤੇ ਨੌਜਵਾਨਾਂ ਨੇ ਜੋਤੀਬਾ ਫੂਲੇ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।