02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਹਿਸਾਰ ਰੋਡ ਟੋਹਾਣਾ ਬ੍ਰਾਂਚ ਪੁਲ ਕੋਲ ਲਾਸ਼ ਬਰਾਮਦ, 72 ਘੰਟਿਆਂ ਲਈ ਪਛਾਣ ਵਾਸਤੇ ਰੱਖੀ

ਅਜੀਤ ਡੈਸਕ 14-04-2026
ਟੋਹਾਣਾ, 13 ਅਪ੍ਰੈਲ (ਮਨਜੀਤ ਸਿੰਘ)-ਹਿਸਾਰ ਰੋਡ ਟੋਹਾਣਾ ਸਥਿਤ ਬ੍ਰਾਂਚ ਪੁਲ ਕੋਲ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਾਣੀ ਵਿਚ ਵਗਦੀ ਹੋਈ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ | ਲਾਸ਼ ਦੇਖਣ ਉਪਰੰਤ ਆਸ-ਪਾਸ ਦੇ ਲੋਕਾਂ ਵਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ | ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ | ਇਸ ਦੌਰਾਨ ਸਮਾਜ ਸੇਵੀ ਅਤੇ ਐਸਪੀਸੀਏ ਮੈਂਬਰ ਨਵਜੋਤ ਸਿੰਘ ਢਿੱਲੋਂ ਵੀ ਆਪਣੀ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ | ਟੀਮ ਵਲੋਂ ਸਾਵਧਾਨੀ ਨਾਲ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ | ਪੁਲਿਸ ਅਧਿਕਾਰੀਆਂ ਅਤੇ ਨਵਜੋਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਦੀ ਉਮਰ ਕਰੀਬ 40 ਤੋਂ 45 ਸਾਲ ਦੇ ਵਿਚਕਾਰ ਲੱਗਦੀ ਹੈ | ਮਿ੍ਤਕ ਦੇ ਦੋਵੇਂ ਬਾਂਹਾਂ 'ਤੇ ਸ਼ੇਰ ਦੇ ਆਕਾਰ ਦੇ ਟੈਟੂ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਇੱਕ ਹੱਥ 'ਤੇ ਅੰਗੇਰਜੀ 'ਚ ''ਐੱਮਐੱਸ'' ਲਿਖਿਆ ਹੋਇਆ ਹੈ | ਇਸ ਤੋਂ ਇਲਾਵਾ ਉਸ ਦੇ ਹੱਥ ਵਿਚ ਲਾਲ ਰੰਗ ਦਾ ਧਾਗਾ ਵੀ ਬੰਨਿ੍ਹਆਂ ਹੋਇਆ ਮਿਲਿਆ ਹੈ | ਲਾਸ਼ ਸੜਨ ਵਾਲੀ ਹਾਲਤ ਵਿਚ ਹੋਣ ਕਾਰਨ ਪਛਾਣ ਕਰਨਾ ਮੁਸ਼ਕਲ ਬਣਿਆ ਹੋਇਆ ਹੈ | ਪ੍ਰਾਰੰਭਿਕ ਜਾਂਚ ਅਨੁਸਾਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕੁਝ ਸਮੇਂ ਪਹਿਲਾਂ ਦੀ ਹੈ | ਪੁਲਿਸ ਵਲੋਂ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਟੋਹਾਣਾ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ | ਨਾਲ ਹੀ ਆਸ-ਪਾਸ ਦੇ ਪਿੰਡਾਂ ਅਤੇ ਸੰਬੰਧਤ ਪੁਲਿਸ ਥਾਣਿਆਂ ਨੂੰ ਵੀ ਸੂਚਨਾ ਭੇਜੀ ਗਈ ਹੈ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਮਿ੍ਤਕ ਨੂੰ ਪਛਾਣਦਾ ਹੈ ਜਾਂ ਉਸ ਸਬੰਧੀ ਕੋਈ ਜਾਣਕਾਰੀ ਰੱਖਦਾ ਹੈ ਤਾਂ ਤੁਰੰਤ ਸਿਟੀ ਥਾਣਾ ਟੋਹਾਣਾ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਮਿ੍ਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਜਾ ਸਕੇ |
ਪਿਛਲੀ ਖ਼ਬਰ ਗਿਆਨਦੀਪ ਸੀਨੀਅਰ ਸੈਕੰਡਰੀ ਸਕੂਲ, ਚੀਕਾ ਵਿਖੇ ਵਿਸਾਖੀ ਉਤਸ਼ਾਹ ਨਾਲ ਮਨਾਈ ਅਗਲੀ ਖ਼ਬਰ ਐਸ. ਜੇ. ਪੀ. ਪੌਲੀਟੈਕਨਿਕ ਦੇ ਵਿਦਿਆਰਥੀਆਂ ਨੇ ਟੈਕਨੋਵਾ ਕਨਕਲੇਵ-2026 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।