ਨਵੀਂ ਦਿੱਲੀ, 30 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਪੱਛਮੀ ਦਿੱਲੀ ਵਿਚ ਇਕ ਫੂਡ ਡਲਿਵਰੀ ਏਜੰਟ ਦੀ ਮੌਤ ਹੋ ਗਈ | ਪੁਲਿਸ ਅਨੁਸਾਰ ਏਜੰਟ ਦੇ ਸਕੂਟਰ 'ਤੇ ਇਕ ਕਾਰ ਵਾਲੇ ਨੇ ਬੜੀ ਹੀ ਤੇਜ਼ੀ ਨਾਲ ਟੱਕਰ ਮਾਰ ਦਿੱਤੀ ਅਤੇ ਸਕੂਟਰ ਸਵਾਰ ਏਜੰਟ ਦੇ ਹੱਥੋਂ ਸਕੂਟਰ ਬੇਕਾਬੂ ਹੁੰਦਾ ਹੋਇਆ ਡਾਬੜੀ ਫਲਾਈਓਵਰ ਤੋਂ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ | ਇਸ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਹਾਲਾਂਕਿ ਆਸਪਾਸ ਕਾਫੀ ਲੋਕ ਫਲਾਈਓਵਰ 'ਤੇ ਖੜ੍ਹੇ ਹੇਠਾਂ ਵੱਲ ਵੇਖ ਰਹੇ ਸਨ, ਪ੍ਰੰਤੂ ਕਾਰ ਵਾਲੇ ਨੂੰ ਫੜਨ ਦੀ ਕਿਸੇ ਨੇ ਵੀ ਕੋਈ ਹਿੰਮਤ ਨਹੀਂ ਕੀਤੀ | ਮਰਨ ਵਾਲੇ ਵਿਅਕਤੀ ਦਾ ਨਾਂਅ ਰਾਜ ਕੁਮਾਰ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰ ਵਾਲੇ ਦੀ ਭਾਲ ਕਰਨ ਵਿਚ ਜੁਟੀ ਹੋਈ ਹੈ ਅਤੇ ਨਾਲ ਹੀ ਲੋਕਾਂ ਤੋਂ ਵੀ ਪੁੱਛ-ਪੜਤਾਲ ਕਰ ਰਹੀ ਹੈ |