04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

100 ਸਾਲਾ ਬਜ਼ੁਰਗ ਮਹਿਲਾ ਇਲਾਜ ਲਈ ਸਵਾਮੀ ਦਯਾਨੰਦ ਸਿਹਤ ਕੇਂਦਰ ਪਹੁੰਚੀ, ਸੇਵਾ ਭਾਰਤੀ ਵੱਲੋਂ ਸਨਮਾਨ

ਟੋਹਾਣਾ, 3 ਅਕਤੂਬਰ (ਮਨਜੀਤ ਸਿੰਘ)- ਅੰਤਰਰਾਸ਼ਟਰੀ ਬਜ਼ੁਰਗ ਹਫ਼ਤੇ ਨੂੰ ਮੁੱਖ ਰੱਖਦਿਆਂ ਸੇਵਾ ਭਾਰਤੀ ਵੱਲੋਂ ਆਰੀਆ ਸਮਾਜ ਮੰਦਿਰ ਟੋਹਾਣਾ ਵਿਖੇ ਸਮਾਜ ਸੇਵੀ ਡਾ: ਸ਼ਿਵ ਸਚਦੇਵਾ ਵਲੋਂ ਚਲਾਏ ਜਾ ਰਹੇ ਸਵਾਮੀ ਦਯਾਨੰਦ ਸਿਹਤ ਕੇਂਦਰ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਾਖਲ ਖੇਤਰ ਦੇ ਪਿੰਡ ਸਿਧਾਣੀ ਤੋਂ 100 ਸਾਲਾ ਬਜ਼ੁਰਗ ਮਹਿਲਾ ਰੂਮਾਲੀ ਦੇਵੀ ਆਪਣਾ ਇਲਾਜ ਕਰਵਾਉਣ ਲਈ ਸਿਹਤ ਕੇਂਦਰ ਪਹੁੰਚੀ।

ਅਜੀਤ ਡੈਸਕ 04-10-2026
ਟੋਹਾਣਾ, 3 ਅਕਤੂਬਰ (ਮਨਜੀਤ ਸਿੰਘ)- ਅੰਤਰਰਾਸ਼ਟਰੀ ਬਜ਼ੁਰਗ ਹਫ਼ਤੇ ਨੂੰ ਮੁੱਖ ਰੱਖਦਿਆਂ ਸੇਵਾ ਭਾਰਤੀ ਵੱਲੋਂ ਆਰੀਆ ਸਮਾਜ ਮੰਦਿਰ ਟੋਹਾਣਾ ਵਿਖੇ ਸਮਾਜ ਸੇਵੀ ਡਾ: ਸ਼ਿਵ ਸਚਦੇਵਾ ਵਲੋਂ ਚਲਾਏ ਜਾ ਰਹੇ ਸਵਾਮੀ ਦਯਾਨੰਦ ਸਿਹਤ ਕੇਂਦਰ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਾਖਲ ਖੇਤਰ ਦੇ ਪਿੰਡ ਸਿਧਾਣੀ ਤੋਂ 100 ਸਾਲਾ ਬਜ਼ੁਰਗ ਮਹਿਲਾ ਰੂਮਾਲੀ ਦੇਵੀ ਆਪਣਾ ਇਲਾਜ ਕਰਵਾਉਣ ਲਈ ਸਿਹਤ ਕੇਂਦਰ ਪਹੁੰਚੀ। ਸੇਵਾ ਭਾਰਤੀ ਦੀ ਟੀਮ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਰੂਮਾਲੀ ਦੇਵੀ ਮੂੰਹ ਵਿੱਚ ਛਾਲੇ ਹੋਣ ਦੀ ਸਮੱਸਿਆ ਕਾਰਨ ਡਾ. ਸ਼ਿਵ ਸਚਦੇਵਾ ਕੋਲ ਇਲਾਜ ਲਈ ਪਹੁੰਚੀ ਸੀ। ਡਾ. ਸਚਦੇਵਾ ਨੇ ਉਨ੍ਹਾਂ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕੀਤੀ ਤੇ ਦੱਸਿਆ ਕਿ 100 ਸਾਲ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਦੀ ਸਿਹਤ ਚੰਗੀ ਹੈ। ਇਸ ਮੌਕੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਰੂਮਾਲੀ ਦੇਵੀ ਆਪਣੀ 100 ਸਾਲ ਦੀ ਉਮਰ ਦੇ ਬਾਵਜੂਦ ਖੁਦ ਪੈਦਲ ਚੱਲ ਕੇ ਸਿਹਤ ਕੇਂਦਰ ਪਹੁੰਚੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਅੱਜ ਵੀ ਰੋਜ਼ਾਨਾ ਜ਼ਿੰਦਗੀ ਦੇ ਬਹੁਤੇ ਕੰਮ ਆਪਣੇ ਆਪ ਕਰਨ ਦੇ ਸਮਰੱਥ ਹਨ। ਸੇਵਾ ਭਾਰਤੀ ਸਿਹਤ ਕੇਂਦਰ ਨਾਲ ਜੁੜੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਾਣਕਾਰ ਅਨੁਸਾਰ ਕੇਂਦਰ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ 100 ਸਾਲਾ ਬਜ਼ੁਰਗ ਮਹਿਲਾ ਇਲਾਜ ਲਈ ਇੱਥੇ ਪਹੁੰਚੀ ਹੈ। ਸੇਵਾ ਭਾਰਤੀ ਦੇ ਮੈਂਬਰਾਂ ਨੇ ਰੂਮਾਲੀ ਦੇਵੀ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਗਾਂਧੀ ਜੈਅੰਤੀ ’ਤੇ ਔਢਾਂ ’ਚ ਹੋਈ ਗ੍ਰਾਮ ਸਭਾ ਦੀ ਮੀਟਿੰਗ ਅਗਲੀ ਖ਼ਬਰ ਇੰਜੀਨੀਅਰਿੰਗ ਤੇ ਤਕਨੀਕੀ ਸੰਸਥਾਨ ਵਿਖੇ ਕਰਵਾਇਆ ਰੰਗੋਲੀ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।