31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਤਰਰਾਸ਼ਟਰੀ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼

ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ ਅਤੇ ਉਸ ਨੇ ਇਕ ਅੰਤਰਰਾਸ਼ਟਰੀ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਸ ਮਾਮਲੇ ਵਿਚ ਅਪਰਾਧ ਸ਼ਾਖਾ ਨੇ ਗਰੋਹ ਦੇ 10 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 31 ਮਹਿੰਗੀਆਂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ | ਇਹ ਲੋਕ ਗੱਡੀਆਂ ਦੀਆਂ ਚੈਸੀਆਂ ਦੇ ਨੰਬਰ ਨਾਲ ਛੇੜਛਾੜ ਕਰਦੇ ਸਨ ਅਤੇ ਫਿਰ ਫਰਜ਼ੀ ਅਤੇ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਦੁਬਾਰਾ ਰਜਿਸਟਰ ਕਰਵਾਉਂਦੇ ਸਨ | ਉਸ ਤੋਂ ਬਾਅਦ ਇਨ੍ਹਾਂ ਗੱਡੀਆਂ ਨੂੰ ਦੇਸ਼ ਵਿਚ ਵੇਚ ਦਿੰਦੇ ਸਨ | ਇਸ ਆਪ੍ਰੇਸ਼ਨ ਵਿਚ ਇੰਟਰਸਟੇਟ ਸੈੱਲ ਦੀ ਟੀਮ, ਸਬ-ਇੰਸਪੈਕਟਰ ਰਾਜਿੰਦਰ ਢਾਕਾ, ਏ.ਐਸ.ਆਈ. ਪ੍ਰਵੀਨ ਅਤੇ ਸਿਪਾਹੀ ਮੋਹਿਤ ਨੇ ਬਹੁਤ ਕੰਮ ਕੀਤਾ | ਜਿਸ ਕਰਕੇ 31 ਮਹਿੰਗੀਆਂ ਲਗਜ਼ਰੀ ਗੱਡੀਆਂ ਦੀ ਬਰਾਮਦਗੀ ਹੋਈ ਹੈ | ਗੱਡੀਆਂ ਵਿਚ ਟੋਯੋਟਾ, ਫਾਰਚੂਨਰ, ਇਨੋਵਾ, ਮਹਿੰਦਰਾ ਥਾਰ, ਸਕਾਰਪੀਓ ਜਿਹੇ ਮਾਡਲਾਂ ਦੀਆਂ ਗੱਡੀਆਂ ਹਨ | ਇਸ ਮਾਮਲੇ ਵਿਚ ਲਾਈਸੈਂਸਿੰਗ ਅਥਾਰਟੀ ਦਾ ਇਕ ਕਰਮਚਾਰੀ ਵੀ ਸ਼ਾਮਿਲ ਹੈ | ਇਹ ਗਰੋਹ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਗੱਡੀਆਂ ਵੇਚ ਚੁੱਕਾ ਹੈ |
ਪਿਛਲੀ ਖ਼ਬਰ ਕਰੀਅਰ ਗਾਈਡੈਂਸ ਮੇਲੇ 'ਚ ਵਿਦਿਆਰਥੀ ਲੈ ਰਹੇ ਨੇ ਦਿਲਚਸਪੀ ਅਗਲੀ ਖ਼ਬਰ ਸਕੂਲਾਂ ਵਿਚ 'ਬੀਟ ਦੀ ਹੀਟ' ਪਹਿਲ ਹੋਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।