31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੱਚਿਆਂ ਨੇ ਛਬੀਲ ਲਾ ਕੇ ਰਾਹਗੀਰਾਂ ਦੀ ਪਿਆਸ ਬੁਝਾਈ

ਅਜੀਤ ਡੈਸਕ 04-05-2026
ਕਾਲਾਂਵਾਲੀ/ਸਿਰਸਾ, 3 ਮਈ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੀ ਸ਼ਿਵਬਾੜੀ ਗਲੀ ਦੇ ਬੱਚਿਆਂ ਨੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਮਿੱਠੇ ਪਾਣੀ ਅਤੇ ਜਲ ਜੀਰਾ ਦੀ ਛਬੀਲ ਲਾ ਕੇ ਰਾਹਗੀਰਾਂ ਦੀ ਪਿਆਸ ਬੁਝਾਈ | ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ | ਸ਼ਿਵਬਾੜੀ ਗਲੀ ਦੇ ਬੱਚਿਆਂ ਨੇ ਇਕੱਠੇ ਹੋ ਕੇ ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਅਤੇ ਜਲ ਜੀਰਾ ਦੀ ਛਬੀਲ ਲਾਈ | ਜਿਸ ਨਾਲ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਮਿਲੀ | ਇਹ ਛਬੀਲ ਰਾਹਤ, ਸ਼ਿਵਾਏ, ਰਿਹਾਨ, ਧਰੁਵ, ਐਲਵਿਨ ਮਿੱਤਲ, ਰਿਆਨਾ, ਭਾਗਿਆ, ਕਿ੍ਸ਼, ਪ੍ਰਥਮ, ਕੋਮਲ ਅਤੇ ਅਕਸ਼ੈ ਆਦਿ ਬੱਚਿਆਂ ਨੇ ਰਾਹਗੀਰਾਂ ਲਈ ਲਗਾਈ ਸੀ | ਰਾਹਗੀਰਾਂ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਅਜਿਹੇ ਬੱਚਿਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ |
ਪਿਛਲੀ ਖ਼ਬਰ ਅੱਗ ਲੱਗਣ ਨਾਲ 30-40 ਕਿੱਲੇ ਨਾੜ ਸੜ ਕੇ ਸੁਆਹ ਅਗਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਤਿੰਨ ਦਿਨਾਂ ਹੜਤਾਲ ਤੋਂ ਬਾਅਦ ਸ਼ਹਿਰ 'ਚ ਲੱਗੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।