21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੱਛਮੀ ਬੰਗਾਲ 'ਚ ਪਹਿਲੀ ਭਾਜਪਾ ਸਰਕਾਰ ਦੇ ਪਹਿਲੇ 6 ਮਹੀਨੇ ਹੋਣਗੇ ਮਹੱਤਵਪੂਰਨ

ਅਜੀਤ ਡੈਸਕ 11-05-2026
ਕੋਲਕਾਤਾ, 10 ਮਈ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ ਪਹਿਲੀ ਭਾਜਪਾ ਦੀ ਸਰਕਾਰ ਬਣ ਗਈ ਹੈ | 15 ਸਾਲ ਪੁਰਾਣੀ ਸਰਕਾਰ ਨੂੰ ਸੱਤਾ 'ਚੋਂ ਹਟਾ ਕੇ ਸੁਭੇਂਦੁ ਅਧਿਕਾਰੀ ਮੁੱਖ ਮੰਤਰੀ ਬਣ ਗਏ ਹਨ | ਸਿੰਗੁਰ -ਨੰਦੀਗ੍ਰਾਮ ਅੰਦੋਲਨ ਕਾਰਨ 34 ਸਾਲ ਦੀ ਖੱਬਾ ਮੋਰਚਾ ਸਰਕਾਰ ਨੂੰ ਸੱਤਾ 'ਚੋਂ ਹਟਾ ਕੇ 2011 'ਚ ਮਮਤਾ ਬੈਨਰਜੀ ਮੁੱਖ ਮੰਤਰੀ ਬਣੇ ਸਨ | 15 ਸਾਲ ਬਾਦ ਨੰਦੀਗ੍ਰਾਮ ਦੇ ਐਮ.ਐਲ.ਏ. ਨੇ ਹੀ ਮਮਤਾ ਬੈਨਰਜੀ ਨੂੰ ਭਵਾਨੀਪੁਰ 'ਚ ਹਰਾ ਕੇ ਸੱਤਾ 'ਤੇ ਕਬਜ਼ਾ ਕੀਤਾ | ਨੰਦੀਗ੍ਰਾਮ ਅੰਦੋਲਨ 'ਚ ਸੁਭੇਂਦੁ ਅਧਿਕਾਰੀ ਤਿ੍ਣਮੂਲ ਆਗੂ ਮਮਤਾ ਬੈਨਰਜੀ ਦੇ ਸਿਪਾਹ ਸਲਾਰ ਸਨ | ਸੱਤਾ 'ਤੇ ਭਾਵੇਂ ਭਾਜਪਾ ਨੇ ਕਬਜ਼ਾ ਕੀਤਾ ਹੈ, ਪਰ ਅਧਿਕਾਰੀ ਦੀ ਜਿੱਤ ਕਿਸੇ ਬਾਹਰੀ ਦੀ ਜਿੱਤ ਨਹੀਂ ਮੰਨੀ ਜਾ ਸਕਦੀ | ਉਨ੍ਹਾਂ ਦੀ ਰਾਜਨੀਤੀ ਦਾ ਆਰੰਭ ਤਿ੍ਣਮੂਲ ਕਾਂਗਰਸ 'ਚ ਰਹਿ ਕੇ ਹੀ ਹੋਇਆ ਹੈ | ਉਨ੍ਹਾਂ ਨੂੰ ਤਿ੍ਣਮੂਲ ਕਾਂਗਰਸ ਦੀ ਅੰਦਰੂਨੀ ਰਣਨੀਤੀ ਬਾਰੇ ਪੂਰੀ ਤਰ੍ਹਾਂ ਪਤਾ ਸੀ ਕਿ ਕਿਵੇਂ ਜ਼ਿਲ੍ਹਾ ਪੱਧਰ 'ਤੇ ਕੰਮ ਕੀਤਾ ਜਾਂਦਾ ਹੈ, ਕਿਵੇਂ ਲੋਕਾਂ ਨੂੰ ਨਾਲ ਜੋੜਿਆ ਜਾ ਸਕਦਾ ਹੈ | ਕਿਹੋ ਜਿਹੀਆਂ ਗੱਲਾਂ ਬੰਗਾਲੀਆਂ ਦੀਆਂ ਭਾਵਨਾਵਾਂ ਨੰੂ ਝੰਝੋੜ ਕੇ ਰੱਖ ਦਿੰਦੀਆਂ ਹਨ | ਇਸ ਦੇ ਨਾਲ ਹੀ ਸਥਾਨਕ ਬਾਹੁਬਲੀ ਬੰਦਿਆਂ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਹ ਸਾਰਾ ਕੁਝ ਉਨ੍ਹਾਂ ਮਮਤਾ ਬੈਨਰਜੀ ਦੇ ਨਾਲ ਰਹਿ ਕੇ ਸਿੱਖਿਆ ਸੀ |
ਮਮਤਾ ਬੈਨਰਜੀ ਦੀ ਰਾਜਨੀਤੀ ਦਾ ਧੁਰਾ ਬੰਗਾਲ, ਬੰਗਾਲੀ ਅਤੇ ਬੰਗਾਲੀਪੁਣਾ ਰਿਹਾ ਹੈ | ਸੁਭੇਂਦੁ ਨੇ ਥੋੜਾ ਜਿਹਾ ਬਦਲਾਉ ਕਰਕੇ ਸਨਾਤਨ ਬੰਗਾਲੀ ਕਰ ਦਿੱਤਾ | ਉਨ੍ਹਾਂ ਸਾਫ ਤੌਰ 'ਤੇ ਐਲਾਨ ਕੀਤਾ ਕਿ ਸਬਕਾ ਸਾਥ, ਸਬਕਾ ਵਿਕਾਸ ਨਹੀਂ, ਜਿਹੜਾ ਸਾਡੇ ਨਾਲ, ਉਸਦਾ ਵਿਕਾਸ ਜਿਹੜਾ ਸਾਡੇ ਨਾਲ ਨਹੀਂ, ਸਾਨੂੰ ਉਸ ਦੀ ਲੋੜ ਨਹੀਂ | ਭਵਾਨੀਪੁਰ 'ਚ ਵੀ ਜਿੱਤ ਤੋਂ ਬਾਅਦ ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਮਮਤਾ ਨੂੰ ਸਿਰਫ ਮੁਸਲਮਾਨਾਂ ਨੇ ਵੋਟਾਂ ਪਾਈਆਂ ਅਤੇ ਸਾਰੇ ਹਿੰਦੂ ਮੇਰੇ ਨਾਲ ਸਨ | ਭਾਜਪਾ ਕਿਸੇ ਹੋਰ ਨੂੰ ਵੀ ਮੁੱਖ ਮੰਤਰੀ ਬਣਾ ਸਕਦੀ ਸੀ | ਚਰਚਾ ਸੀ ਕਿ ਬੰਗਾਲ ਦੇ ਸੂਬਾ ਪ੍ਰਧਾਨ ਸਮਿਕ ਭੱਟਾਚਾਰੀਆ ਇਸ ਦੌੜ 'ਚ ਦੂਜਿਆਂ ਨਾਲੋਂ ਅੱਗੇ ਸਨ, ਪਰ ਉਨ੍ਹਾਂ ਵਲੋਂ ਹਿੰਦੂ-ਮੁਸਲਮਾਨ ਨਹੀਂ ਕੀਤਾ ਜਾਂਦਾ, ਨਰਮ ਖਿਆਲੀ ਮੰਨੇ ਜਾਂਦੇ ਹਨ | ਚੋਣਾਂ ਤੋਂ ਬਾਅਦ ਹਿੰਸਾ ਨੂੰ ਵੇਖਦੇ ਹੋਏ ਉਹ ਚੀਫ ਸੈਕਟਰੀ ਨੂੰ ਮਿਲੇ ਅਤੇ ਅਪੀਲ ਕੀਤੀ ਕਿ ਦੰਗਾਈਆਂ ਨੂੰ ਬਗੈਰ ਕਿਸੇ ਰੰਗ ਵੇਖੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ | ਬੰਗਾਲੀ ਭਦਰ ਲੋਕ (ਮੱਧ ਵਰਗ) ਇਹੋ ਜਿਹੇ ਆਗੂ ਨੂੰ ਪਸੰਦ ਵੀ ਕਰਦਾ ਹੈ | ਪਰ ਅਧਿਕਾਰੀ ਦੀ ਚੋਣ ਕੀਤੀ ਗਈ | ਪੀ.ਏ. ਦੀ ਮੌਤ ਤੋਂ ਬਾਅਦ ਅਧਿਕਾਰੀ ਉਸ ਦੇ ਘਰ ਗਏ ਅਤੇ ਕਿਹਾ ਕਿ ਜੇਕਰ ਮੈਂ ਮੌਤ ਦਾ ਬਦਲਾ ਨਾ ਲਿਆ ਤਾਂ ਮੇਰੇ ਹਿੰਦੂ ਹੋਣ ਦਾ ਕੋਈ ਮਤਲਬ ਨਹੀਂ | ਮੈਂ ਪੱਕਾ ਸਨਾਤਨੀ ਹਾਂ ਅਤੇ ਹੱਤਿਆਰਿਆਂ ਤੋਂ ਬਦਲਾ ਲਵਾਂਗਾ | ਭੜਕਾਉ ਭਾਸ਼ਨ, ਬੰਗਾਲ 'ਚ ਸਨਾਤਨ ਦਾ ਝੰਡਾ ਉੱਚਾ ਕਰਨ ਦੇ ਉਦੇਸ਼ ਨੂੰ ਮੁੱਖ ਰਖਦਿਆਂ ਮੰਨਿਆ ਜਾ ਰਿਹਾ ਹੈ ਕਿ ਅਧਿਕਾਰੀ ਦੀ ਚੋਣ ਕੀਤੀ ਗਈ | ਭਾਜਪਾ ਦੀ ਜਿੱਤ ਤੋਂ ਬਾਅਦ ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ 'ਚ ਕੁਝ ਨੌਜਵਾਨਾਂ ਵਲੋਂ ਬੁਲਡੋਜਰ ਲੈ ਕੇ ਮੁਸਲਮਾਨਾਂ ਦੀਆਂ ਦੁਕਾਨਾਂ ਢਾਹ ਦਿੱਤੀਆਂ ਗਈਆਂ | ਅੱਜ ਵਾਈਰਲ ਇਕ ਵੀਡੀਉ 'ਚ ਕੁਝ ਭਾਜਪਾ ਆਗੂ ਕੋਲਕਾਤਾ ਦੇ ਕਾਸ਼ੀਪੁਰ ਇਲਾਕੇ ਦਾ ਦੌਰਾ ਕਰਕੇ ਵੇਖੇ ਗਏ, ਜਿੱਥੇ ਝੁੱਗੀਆਂ 'ਚ ਮੁਸਲਮਾਨ ਰਹਿੰਦੇ ਹਨ | ਮੰਨਿਆ ਜਾਂਦਾ ਹੈ ਕਿ ਆਉਣ ਵਾਲੇ 6 ਮਹੀਨੇ 'ਚ ਪਤਾ ਚਲੇਗਾ ਕਿ ਇਹ ਸਰਕਾਰ ਕਿਹੜੀ ਰਾਹ 'ਤੇ ਚੱਲਦੀ ਹੈ | ਭਾਜਪਾ ਨੇ 294 ਉਮੀਦਵਾਰਾਂ 'ਚੋਂ ਇਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤਾ ਸੀ, ਦੂਜੇ ਪਾਸੇ ਤਿ੍ਣਮੂਲ ਕਾਂਗਰਸ ਨੇ 291 ਉਮੀਦਵਾਰਾਂ 'ਚ 47 ਮੁਸਲਮਾਨਾਂ ਨੂੰ ਟਿਕਟ ਦਿੱਤਾ ਸੀ ਅਤੇ ਉਨ੍ਹਾਂ ਦੇ 80 ਵਿਧਾਇਕਾਂ 'ਚੋਂ 33 ਮੁਸਲਮਾਨ ਹਨ | ਇਕ ਹੋਰ ਖਾਸ ਗੱਲ ਇਹ ਹੈ ਕਿ ਤਿ੍ਣਮੂਲ ਕਾਂਗਰਸ ਨੇ 73 ਸੀਟਾਂ ਇਹੋ ਜਿਹੀ ਥਾਂ ਤੋਂ ਜਿੱਤੀਆਂ ਹਨ, ਜਿੱਥੇ 25 ਫੀਸਦੀ ਤੋਂ ਵੱਧ ਮੁਸਲਮਾਨ ਵੋਟਰ ਸਨ | ਪਰ ਇਸ ਵਾਰ ਮੁਸਲਮਾਨ ਵੋਟਾਂ ਸੀ.ਪੀ.ਐਮ., ਕਾਂਗਰਸ, ਆਈ.ਐਸ.ਐਫ., ਆਮ ਜਨਤਾ ਉਨੰਯਨ ਪਾਰਟੀ 'ਚ ਵੰਡੀਆਂ ਗਈਆਂ | ਪੱਛਮੀ ਬੰਗਾਲ 'ਚ 2011 'ਚ 146 ਇਹੋ ਜਿਹੀਆਂ ਸੀਟਾਂ ਸਨ, ਜਿੱਥੇ ਮੁਸਲਮਾਨ ਵੋਟਰ 25 ਫੀਸਦੀ ਤੋਂ ਵੱਧ ਸਨ | ਤਿ੍ਣਮੂਲ ਕਾਂਗਰਸ ਨੇ 129 'ਤੇ ਜਿੱਤ ਹਾਸਿਲ ਕੀਤੀ ਸੀ | ਪਰ ਇਸ ਵਾਰ ਐਸ.ਆਈ.ਆਰ. ਕਾਰਨ ਵੱਡੀ ਗਿਣਤੀ 'ਚ ਨਾਮ ਕੱਟੇ ਗਏ ਅਤੇ ਤਿ੍ਣਮੂਲ ਕਾਂਗਰਸ ਸਿਰਫ 73 ਸੀਟਾਂ ਜਿੱਤ ਸਕੀ | ਕਈ ਕੇਂਦਰ ਜਿੱਥੇ ਮੁਸਲਮਾਨ ਵੋਟਰਾਂ ਹਾਰ-ਜਿੱਤ ਦਾ ਨਤੀਜਾ ਕਰਦੀਆਂ ਸਨ, ਉੱਥੇ ਹਿੰਦੂ ਵੋਟਰ ਹਾਵੀ ਹੋ ਗਏ | ਭਾਜਪਾ ਨੇ 2011 'ਚ ਜਿੱਥੇ 16 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ, ਉਥੇ ਇਸ ਬਾਰ 66 ਸੀਟਾਂ ਜਿੱਤਣ 'ਚ ਸਫਲ ਰਹੇ | ਹਿੰਦੂ ਵੋਟਰਾਂ ਨੂੰ ਇਕੱਠਾ ਕਰਨ ਅਤੇ ਮੁਸਲਮਾਨ ਵੋਟਰਾਂ ਨੂੰ ਵੱਖ-ਵੱਖ ਪਾਰਟੀਆਂ 'ਚ ਵੰਡਣ ਦੀ ਰਾਜਨੀਤੀ ਪਿੱਛੇ ਅਧਿਕਾਰੀ ਦੇ ਗਰਮਾ-ਗਰਮ ਭਾਸ਼ਨ ਮੰਨੇ ਜਾ ਰਹੇ ਹਨ | ਭਾਜਪਾ ਵਲੋਂ ਜਿੱਤ ਤੋਂ ਬਾਅਦ ਮੁੱਖ ਜੋਰ ਘੁਸਪੈਠ ਵਿਰੁੱਧ ਕਾਰਵਾਈ ਕਰਨ ਅਤੇ ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਲਾਗੂ ਕਰਨ 'ਤੇ ਰਹੇਗਾ | ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਜਿਸ ਹਿੱਸੇ 'ਚ ਤਾਰ ਲਾਉਣ ਦਾ ਕੰਮ ਬਾਕੀ ਰਹਿ ਗਿਆ ਹੈ, ਜ਼ਮੀਨ ਐਕਵਾਇਰ ਕਰਕੇ ਇਹ ਕੰਮ ਕੀਤਾ ਜਾਵੇਗਾ | ਭਾਜਪਾ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸੱਤਾ 'ਚ ਆਉਂਦਿਆਂ ਹੀ 45 ਦਿਨ ਦੇ ਅੰਦਰ ਜਮੀਨ ਐਕਵਾਇਰ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ | ਮਮਤਾ ਬੈਨਰਜੀ ਨੇ ਕੇਂਦਰ ਤੋਂ ਆਰਥਿਕ ਮਦਦ ਮਿਲਣੀ ਬੰਦ ਹੋਣ ਤੋਂ ਬਾਅਦ ਉਹੋ ਜਿਹੀਆਂ ਯੋਜਨਾਵਾਂ ਚਾਲੂ ਕਰ ਦਿੱਤੀਆਂ ਸਨ | ਹੁਣ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ 'ਤੇ ਜੋਰ ਦਿੱਤਾ ਜਾਵੇਗਾ, ਜਿੱਸ 'ਚ ਮਨਰੇਗਾ, ਪ੍ਰਾਈਮ ਮਿਨੀਸਟਰ ਗ੍ਰਾਮੀਣ ਆਵਾਸ ਯੋਜਨਾ, ਜਲ ਜੀਵਨ ਮਿਸ਼ਨ ਅਤੇ ਪੇਂਡੂ ਸੜਕ ਯੋਜਨਾਵਾਂ ਸਾਮਿਲ ਹਨ | ਕੇਂਦਰ ਵਲੋਂ ਜਲ ਜੀਵਨ ਮਿਸ਼ਨ ਦਾ 2700 ਕਰੋੜ ਦਾ ਫੰਡ ਛੇਤੀ ਹੀ ਜਾਰੀ ਕੀਤੇ ਜਾਣ ਦੀ ਸੂਚਨਾ ਹੈ | ਭਾਜਪਾ ਦੇ ਚੋਣ ਮੈਨੀਫੈਸਟੋ 'ਚ ਔਰਤਾਂ ਲਈ ਹਰ ਮਹੀਨੇ 3000 ਰੁਪਏ, ਬੇਰੋਜਗਾਰਾਂ ਲਈ ਹਰ ਮਹੀਨੇ 3000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ | ਤਿ੍ਣਮੂਲ ਕਾਂਗਰਸ ਸਰਕਾਰ 'ਚ ਔਰਤਾਂ ਨੂੰ 1500 ਰੁਪਏ, ਐਸ.ਸੀ.-
ਪਿਛਲੀ ਖ਼ਬਰ ਮਈ 'ਚ ਹੋਣ ਵਾਲਾ ਸਿੱਖ ਸੰਮੇਲਨ ਹੁਣ ਸਤੰਬਰ 'ਚ ਹੋਵੇਗਾ- ਅÏਲਖ ਅਗਲੀ ਖ਼ਬਰ ਪ੍ਰਾਈਵੇਟ ਬੱਸਾਂ 'ਚ ਬੱਸ ਪਾਸ ਨੂੰ ਲੈ ਕੇ ਵਿਦਿਆਰਥੀ ਪ੍ਰੇਸ਼ਾਨ ਸਰਕਾਰ ਤੋਂ ਸਪੱਸ਼ਟ ਨੀਤੀ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।