21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੋਟਰਸਾਈਕਲ ਚੋਰ ਗਰੋਹ ਦਾ ਇਕ ਮੈਂਬਰ ਕਾਬੂ

ਅਜੀਤ ਡੈਸਕ 11-05-2026
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਹੈ | ਫੜ੍ਹੇ ਗਏ ਨੌਜਵਾਨ ਤੋਂ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ | ਸਿਟੀ ਥਾਣਾ ਪੁਲਿਸ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਰੋਸ਼ਨ ਲਾਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 27 ਅਪ੍ਰੈਲ ਨੂੰ ਉਸ ਨੇ ਰੋੜੀ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਦੇ ਸਾਹਮਣੇ ਆਪਣੀ ਸਾਈਕਲ ਖੜ੍ਹੀ ਕੀਤੀ ਅਤੇ ਕੰਮ 'ਤੇ ਚਲਾ ਗਿਆ | ਕੰਮ ਤੋਂ ਜਦੋਂ ਵਾਪਸ ਆਇਆ ਤਾਂ ਉਥੇ ਉਸ ਨੂੰ ਮੋਟਰਸਾਈਕਲ ਨਹੀਂ ਮਿਲਿਆ | ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਅਤੇ ਜਾਂਚ ਦੌਰਾਨ ਮੁਲਜ਼ਮ ਅਰਸ਼ ਸਿੰਘ ਪੁੱਤਰ ਸੰਤੋਸ਼ ਸਿੰਘ, ਵਾਸੀ ਮੱਲੇਕ ਨੂੰ ਸਿਰਸਾ ਖੇਤਰ ਤੋਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਐਸਐਚਓ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਸਿਰਸਾ ਖੇਤਰ ਵਿੱਚ ਦੋ ਹੋਰ ਮੋਟਰਸਾਈਕਲ ਚੋਰੀਆਂ ਕਰਨ ਦੀ ਗੱਲ ਕਬੂਲ ਕੀਤੀ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮ ਦੇ ਟਿਕਾਣੇ ਤੋਂ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਅਕਸਰ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਮੋਟਰਸਾਈਕਲ ਚੋਰੀ ਕਰਦਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਫਾਇਰ ਕਰਮਚਾਰੀਆਂ ਦੀ ਹਮਾਇਤ 'ਚ ਆਈਆਂ ਕਈ ਜਥੇਬੰਦੀਆਂ ਅਗਲੀ ਖ਼ਬਰ ਕੈਂਪ 'ਚ 155 ਵਿਅਕਤੀਆਂ ਦੀਆਂ ਅੱਖਾਂ ਦੀ ਹੋਈ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।