24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟੌਲੀ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 20-05-2026
ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਯਮੁਨਾਨਗਰ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਦਿਆਨੰਦ ਭਾਰਦਵਾਜ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟੌਲੀ ਵਿਖੇ ਇਕ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕਾਨੂੰਨੀ ਜਾਗਰੂਕਤਾ ਕੈਂਪ 'ਚ ਵਿਦਿਆਰਥੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੁਮਿੱਤਰਾ ਕਾਦੀਆਂ, ਪੁਨੀਤ ਕੁਮਾਰ ਪੈਨਲ ਐਡਵੋਕੇਟ ਅਤੇ ਪੀ. ਐਲ. ਵਾਈ ਯਸ਼ ਗੁਪਤਾ ਦੁਆਰਾ ਬਾਲ ਵਿਆਹ, ਅੰਤਰਰਾਸ਼ਟਰੀ ਮਜ਼ਦੂਰ ਦਿਵਸ, ਰਾਸ਼ਟਰੀ ਤਕਨਾਲੋਜੀ ਦਿਵਸ, ਵਿਸ਼ਵ ਤੰਬਾਕੂ ਰਹਿਤ ਦਿਵਸ, ਪੋਕਸੋ ਐਕਟ, ਸਿੱਖਿਆ ਦਾ ਅਧਿਕਾਰ, ਆਸ਼ਾ ਵਰਗੀਆਂ ਨਾਲਸਾ ਯੋਜਨਾਵਾਂ, ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਮੁਹਿੰਮ, ਨਾਲਸਾ ਵੀਰ ਪਰਿਵਾਰ ਸਹਾਇਤਾ ਯੋਜਨਾ, ਬੰਧੂਆਂ ਮਜ਼ਦੂਰੀ ਤੇ ਪਲਾਸਟਿਕ ਮੁਕਤ ਹਰਿਆਣਾ ਵਰਗੇ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਾਲਸਾ ਟੋਲ ਫ੍ਰੀ ਨੰਬਰ 15100 ਅਤੇ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਜਾਗਰੂਕ ਕੀਤਾ ਗਿਆ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸੁਮਿੱਤਰਾ ਕਾਦੀਆਂ ਨੇ ਕਿਹਾ ਕਿ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਕਾਨੂੰਨੀ ਜਾਣਕਾਰੀ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਜਾਣਕਾਰੀ ਨੂੰ ਅੱਗੇ ਫੈਲਾ ਸਕਣ | ਇਸ ਮੌਕੇ 'ਤੇ ਐਨ. ਜੀ. ਓ. ਏਕ ਸੋਚ-ਨਈ ਸੋਚ ਵਲੋਂ ਮੌਜੂਦ ਵਿਦਿਆਰਥੀਆਂ ਨੂੰ ਗਲੂਕੋਜ਼ ਪੈਕੇਟ ਵੰਡੇ ਗਏ | ਇਸ ਮੌਕੇ ਬੱਚਿਆਂ ਨੇ ਬਾਲ ਵਿਆਹ ਅਤੇ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦਾ ਵੀ ਪ੍ਰਣ ਲਿਆ | ਇਸ ਸਮਾਗਮ ਦੌਰਾਨ ਸਕੂਲ ਦੇ ਕਾਨੂੰਨੀ ਸਾਖਰਤਾ ਕਲੱਬ ਦੀ ਇੰਚਾਰਜ ਸੁਸ਼ੀਲਾ ਦੇਵੀ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੁਮਿੱਤਰਾ ਕਾਦੀਆਂ ਨੂੰ ਸਕੂਲ 'ਚ ਸਮੇਂ-ਸਮੇਂ 'ਤੇ ਹੋਣ ਵਾਲੇ ਕਾਨੂੰਨੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਭਾਜਪਾ ਸਰਕਾਰ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ: ਕੁਮਾਰੀ ਸ਼ੈਲਜਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।