24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਟੋਹਾਣਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਲਈ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਲਗਾਈ <br/>

ਅਜੀਤ ਡੈਸਕ 20-05-2026

ਟੋਹਾਣਾ, 19 ਮਈ (ਮਨਜੀਤ ਸਿੰਘ) - ਟੋਹਾਣਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਲਗਾ ਦਿੱਤੀ ਗਈ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਅਧਿਕਾਰਿਕ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਜਨਤਾ ਲਈ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਮਸ਼ੀਨ ਦੇ ਸ਼ੁਰੂ ਹੋਣ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਖ਼ਾਸ ਕਰ ਕੇ ਸਵੇਰ ਦੇ ਸਮੇਂ ਟਿਕਟ ਖਿੜਕੀਆਂ 'ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ | ਜਾਣਕਾਰੀ ਅਨੁਸਾਰ ਟੋਹਾਣਾ ਰੇਲਵੇ ਸਟੇਸ਼ਨ ਤੋਂ ਹਰ ਰੋਜ਼ ਵੱਡੀ ਗਿਣਤੀ ਵਿਚ ਵਿਦਿਆਰਥੀ, ਨੌਕਰੀਪੇਸ਼ਾ ਲੋਕ, ਵਪਾਰੀ ਅਤੇ ਹੋਰ ਯਾਤਰੀ ਵੱਖ-ਵੱਖ ਸ਼ਹਿਰਾਂ ਵੱਲ ਯਾਤਰਾ ਕਰਦੇ ਹਨ | ਸਵੇਰੇ ਦੇ ਸਮੇਂ ਟਿਕਟ ਲੈਣ ਲਈ ਖਿੜਕੀਆਂ 'ਤੇ ਕਾਫ਼ੀ ਭੀੜ ਹੋ ਜਾਂਦੀ ਸੀ, ਜਿਸ ਕਾਰਨ ਕਈ ਵਾਰ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਹੁਣ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਲੱਗਣ ਨਾਲ ਯਾਤਰੀ ਕੁਝ ਹੀ ਮਿੰਟਾਂ ਵਿਚ ਆਪਣਾ ਟਿਕਟ ਪ੍ਰਾਪਤ ਕਰ ਸਕਣਗੇ | ਰੇਲਵੇ ਵਿਭਾਗ ਦੇ ਸੂਤਰਾਂ ਮੁਤਾਬਿਕ ਇਹ ਮਸ਼ੀਨ ਆਧੁਨਿਕ ਤਕਨਾਲੋਜੀ ਨਾਲ ਲੈਸ ਹੈ, ਜਿਸ ਰਾਹੀਂ ਯਾਤਰੀ ਆਪਣੇ ਮਿਥੇ ਸਥਾਨ ਦੀ ਚੋਣ ਕਰ ਕੇ ਆਸਾਨੀ ਨਾਲ ਟਿਕਟ ਕੱਢ ਸਕਣਗੇ | ਇਸ ਨਾਲ ਨਾ ਸਿਰਫ਼ ਸਮੇਂ ਦੀ ਬੱਚਤ ਹੋਵੇਗੀ, ਸਗੋਂ ਰੇਲਵੇ ਕਰਮਚਾਰੀਆਂ 'ਤੇ ਵੀ ਕੰਮ ਦਾ ਬੋਝ ਘੱਟ ਹੋਵੇਗਾ | ਵਿਭਾਗ ਵੱਲੋਂ ਮਸ਼ੀਨ ਦੀ ਟੈਸਟਿੰਗ ਅਤੇ ਹੋਰ ਤਕਨੀਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਨੰੂ ਜਲਦ ਤੋਂ ਜਲਦ ਲੋਕਾਂ ਲਈ ਚਾਲੂ ਕੀਤਾ ਜਾ ਸਕੇ | ਸ਼ਹਿਰ ਦੇ ਲੋਕਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਰੇਲਵੇ ਵਿਭਾਗ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਟੋਹਾਣਾ ਵਰਗੇ ਅਗਾਂਹਵਧੂ ਸ਼ਹਿਰ ਲਈ ਇਹ ਸਹੂਲਤ ਬਹੁਤ ਜ਼ਰੂਰੀ ਸੀ | ਲੋਕਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਭਵਿੱਖ ਵਿਚ ਰੇਲਵੇ ਸਟੇਸ਼ਨ 'ਤੇ ਹੋਰ ਵੀ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਜੋ ਯਾਤਰੀਆਂ ਨੂੰ ਹੋਰ ਵਧੀਆ ਸੇਵਾਵਾਂ ਮਿਲ ਸਕਣ |

ਪਿਛਲੀ ਖ਼ਬਰ ਠੱਗੀ ਮਾਰਨ ਲਈ ਨਕਲੀ ਫੇਸਬੁੱਕ ਖਾਤਿਆਂ ਦਾ ਸਹਾਰਾ ਲੈ ਰਹੇ ਹਨ ਸਾਈਬਰ ਠੱਗ - ਸੁਖਵਿੰਦਰ ਸਿੰਘ ਗਿੱਲ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।