15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਿੱਲੀ ਵਿਚ ਮਨਾਇਆ ਗਿਆ ਈਦ ਦਾ ਤਿਉਹਾਰ

ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਈਦ-ਉਲ-ਅਜਹਾ (ਬਕਰੀਦ) ਦਾ ਤਿਉਹਾਰ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ | ਦਿੱਲੀ ਦੀ ਜਾਮਾ ਮਸਜਿਦ, ਫਤਹਿਪੁਰੀ ਮਸਜਿਦ ਤੇ ਈਦਗਾਹਾਂ 'ਤੇ ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਇਕ-ਦੂਜੇ ਨੂੰ ਗਲੇ ਲਗਾ ਕੇ ਦੇਸ਼ ਵਿਚ ਅਮਨ-ਚੈਨ ਤੇ ਭਾਈਚਾਰੇ ਦੇ ਲਈ ਦੁਆ ਮੰਗੀ ਅਤੇ ਈਦ ਦੀ ਮੁਬਾਰਕ ਦਿੱਤੀ | ਇਸ ਮੌਕੇ ਲੋਕਾਂ ਨੇ ਨਵੇਂ ਕੱਪੜੇ ਪਾ ਕੇ ਪਰਿਵਾਰ ਸਮੇਤ ਨਮਾਜ਼ ਅਦਾ ਕੀਤੀ | ਦਿੱਲੀ ਵਿਚ ਇਸ ਤਿਉਹਾਰ ਪ੍ਰਤੀ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਸਨ ਅਤੇ ਖਾਸ ਕਰਕੇ ਮਸਜਿਦਾਂ ਅਤੇ ਈਦਗਾਹਾਂ ਦੇ ਆਸਪਾਸ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਸਨ | ਇਸ ਲਈ ਤਕਰੀਬਨ 1100 ਪੁਲਿਸ ਕਰਮਚਾਰੀ ਅਤੇ ਅਨੇਕਾਂ ਸੁਰੱਖਿਆ ਕੰਪਨੀਆਂ ਤਾਇਨਾਤ ਕੀਤੀਆਂ ਸਨ | ਇਸ ਤੋਂ ਇਲਾਵਾ ਫਲੈਗ ਮਾਰਚ ਵੀ ਕੀਤਾ ਗਿਆ | ਥਾਂ-ਥਾਂ 'ਤੇ ਪੁਲਿਸ ਦੀਆਂ ਗੱਡੀਆਂ ਵੀ ਖੜ੍ਹੀਆਂ ਕੀਤੀਆਂ ਗਈਆਂ ਤਾਂ ਜੋ ਲੋੜ ਸਮੇਂ ਉਨ੍ਹਾਂ ਦੀ ਵਰਤੋਂ ਕੀਤੀ ਜਾਵੇ | ਪੁਲਿਸ ਨੇ ਵਿਸ਼ੇਸ਼ ਤੌਰ 'ਤੇ ਸੋਸ਼ਲ ਮੀਡੀਆ 'ਤੇ ਵੀ ਪੂਰੀ ਤਰ੍ਹਾਂ ਦੇ ਨਾਲ ਨਿਗਰਾਨੀ ਰੱਖੀ | ਇਸ ਤਿਉਹਾਰ ਦੇ ਪ੍ਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ਵਾਸੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਦੇਸ਼ 'ਚ ਈਦ ਦੇ ਮੌਕੇ 'ਤੇ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਮੁਸਲਿਮ ਭਾੲਚਾਰੇ ਨੂੰ ਈਦ ਦੇ ਪ੍ਰਤੀ ਮੁਬਾਰਕਾਂ: ਦਿੱਤੀਆਂ ਅਤੇ ਉਨ੍ਹਾਂ ਨੂੰ ਗਲੇ ਲਗਾਇਆ | ਜਾਮਾ ਮਸਜਿਦ ਦਾ ਇਲਾਕਾ ਸਭ ਤੋਂ ਜ਼ਿਆਦਾ ਆਕਰਸ਼ਿਤ ਬਣਿਆ ਹੋਇਆ ਸੀ | ਫ਼ਤਹਿਪੁਰੀ ਮਸਜਿਦ ਦੇ ਵਿਚ ਵੀ ਨਮਾਜ਼ ਪੜ੍ਹਨ ਵਾਲਿਆਂ ਦੀ ਕਾਫੀ ਗਿਣਤੀ ਰਹੀ | ਸਾਰੀਆਂ ਮਸਜਿਦਾਂ ਤੇ ਈਦਗਾਹਾਂ 'ਤੇ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਸੀ |
ਪਿਛਲੀ ਖ਼ਬਰ ਨਵੀਨ ਜਿੰਦਲ ਫਾਊਾਡੇਸ਼ਨ ਦੀ ਮੋਬਾਈਲ ਮੈਡੀਕਲ ਯੂਨਿਟ ਨੇ ਸੁੰਦਰਪੁਰ ਦੇ ਵਸਨੀਕਾਂ ਨੂੰ ਪ੍ਰਦਾਨ ਕੀਤੀਆਂ ਸਿਹਤ ਸੰਭਾਲ ਦਵ... ਅਗਲੀ ਖ਼ਬਰ ਮਕਾਨ 'ਚੋਂ ਦੋ ਬਜ਼ੁਰਗ ਔਰਤਾਂ ਦੀਆਂ ਮਿਲੀਆਂ ਲਾਸ਼ਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।