15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਵੀਰਵਾਰ, 15 ਅਕਤੂਬਰ, 2026 ਕਿਸਾਨ ਸੰਗਠਨਾਂ ਨੇ ਤਿੰਨ ਘੰਟੇ ਲਈ ਮਾਰਕੀਟ ਕਮੇਟੀ ਦਫ਼ਤਰ ਦਾ ਘਿਰਾਓ ਕੀਤਾ

ਕਾਲਾਂਵਾਲੀ/ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਹਰਿਆਣਾ ਵੱਲੋਂ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸੂਬੇ ਦੀਆਂ ਮੰਡੀਆਂ ਵਿੱਚ ਮਾਰਕੀਟ ਕਮੇਟੀਆਂ ਦਾ ਤਿੰਨ ਘੰਟੇ ਘੇਰਾਓ ਕੀਤਾ। ਬੀ.

ਅਜੀਤ ਡੈਸਕ 15-10-2026
ਕਾਲਾਂਵਾਲੀ/ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਹਰਿਆਣਾ ਵੱਲੋਂ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸੂਬੇ ਦੀਆਂ ਮੰਡੀਆਂ ਵਿੱਚ ਮਾਰਕੀਟ ਕਮੇਟੀਆਂ ਦਾ ਤਿੰਨ ਘੰਟੇ ਘੇਰਾਓ ਕੀਤਾ। ਬੀ.ਕੇ.ਯੂ. ਟਿਕੈਤ, ਹਰਿਆਣਾ ਕਿਸਾਨ ਮੰਚ, ਬੀਕੇਯੂ ਏਕਤਾ ਤੇ ਪਗੜੀ ਸੰਭਾਲ ਜੱਟਾ ਸੰਗਠਨਾਂ ਦੇ ਕਿਸਾਨ ਆਗੂਆਂ ਨੇ ਇਸ ਘਿਰਾਓ ਵਿੱਚ ਹਿੱਸਾ ਲਿਆ। ਇਸ ਮੌਕੇ ਕਿਸਾਨ ਆਗੂ ਬਲਵੰਤ ਸਿੰਘ ਕੇਵਲ ਨੇ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਰੇਟ, ਨਮੀ ਅਤੇ ਭਾਰ ਨੂੰ ਲੈ ਕੇ ਬੇਨਿਯਮੀਆਂ ਹੋ ਰਹੀਆਂ ਹਨ। ਕਿਸਾਨ ਆਗੂ ਲੱਖਾ ਸਿੰਘ ਅਲੀਕਾਂ ਨੇ ਕਿਹਾ ਕਿ ਲਗਭਗ 24 ਕੁਇੰਟਲ ਪ੍ਰਤੀ ਏਕੜ ਦੀ ਖਰੀਦ ਸੀਮਾ ਤੈਅ ਕਰਨ ਦੇ ਬਹਾਨੇ ਮੰਡੀਆਂ ਵਿੱਚ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਲੁੱਟਿਆ ਜਾ ਰਿਹਾ ਹੈ। ਕਿਸਾਨ ਆਗੂ ਕੁਲਦੀਪ ਸਿੰਘ ਸੁਖਚੈਨ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਖਰੀਦ ਲਈ ਸਮੇਂ ਸਿਰ ਮੰਡੀਆਂ ਵਿੱਚ ਨਹੀਂ ਪਹੁੰਚ ਰਹੀਆਂ, ਜਿਸ ਕਾਰਨ ਨਿੱਜੀ ਖਰੀਦਦਾਰ ਘੱਟ ਕੀਮਤਾਂ ’ਤੇ ਮਨਮਾਨੇ ਢੰਗ ਨਾਲ ਫਸਲਾਂ ਖਰੀਦ ਸਕਦੇ ਹਨ। ਮੰਡੀਆਂ ਵਿੱਚ ਫਸਲਾਂ ਦੇ ਤੋਲਣ ਨੂੰ ਲੈ ਕੇ ਵੀ ਭੰਬਲਭੂਸਾ ਹੈ। ਇਸ ਮੌਕੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਦਾਦੂ, ਗੁਰਨਾਮ ਸਿੰਘ ਪੱਕਾ ਸ਼ਹੀਦਾਂ, ਬਿੰਦਰ ਸਿੰਘ ਸਿੰਘਪੁਰਾ ਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ ਕਿਸਾਨਾਂ ਨੇ ਜਗਾਧਰੀ ਦੇ ਮੰਡੀ ਸਕੱਤਰ ਦਾ ਦਫ਼ਤਰ ਘੇਰਿਆ ਅਗਲੀ ਖ਼ਬਰ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।