15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਉ ੱਤਰ ਪੁਸਤਿਕਾ ਦੇ ਮੁਲਾਂਕਣ ਪ੍ਰਤੀ ਵਿਦਿਆਰਥੀ ਸਦਮੇ 'ਚ

ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ. ਬੀ. ਐਸ. ਈ. 12ਵੀਂ ਕਲਾਸ ਦੀਆਂ ਉ ੱਤਰ ਪੁਸਤਿਕਾਵਾਂ ਦੇ ਡਿਜੀਟਲ ਮੁਲਾਂਕਣ ਪ੍ਰਕਿਰਿਆ ਯਾਨੀ ਆਨ-ਸਕਰੀਨ ਮਾਰਕਿੰਗ (ਓ. ਐਸ. ਐਲ.) ਦੇ ਪ੍ਰਤੀ ਕਈ ਤਰ੍ਹਾਂ ਦੇ ਪ੍ਰਸ਼ਨ ਉੱਠ ਰਹੇ ਹਨ | ਪ੍ਰੰਤੂ ਇਸ ਮਾਮਲੇ ਦੇ ਪ੍ਰਤੀ ਸੀ. ਬੀ. ਐਸ. ਈ. ਲਗਾਏ ਗਏ ਦੋਸ਼ਾਂ ਨੂੰ ਨਕਾਰ ਰਹੀ ਹੈ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉੱਤਰ ਪੁਸਤਿਕਾ ਜੋ ਵੇਖੀ ਗਈ ਹੈ, ਉਹ ਬਹੁਤ ਧੁੰਦਲੀ ਹੈ ਜਿਸ ਨੂੰ ਪੜ੍ਹਨਾ ਤੇ ਵੇਖਣਾ ਹੀ ਮੁਸ਼ਕਿਲ ਹੈ | ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉੱਤਰ ਪੁਸਤਿਕਾ ਉਨ੍ਹਾਂ ਦੀ ਨਹੀਂ ਹੈ | ਕੁਝ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਫਿਜ਼ਿਕਸ, ਕਮਿਸਟਰੀ, ਹਿਸਾਬ, ਬਾਇਓਲਾਜੀ ਆਦਿ ਵਿਸ਼ਿਆਂ ਦੇ ਵਿਚੋਂ ਘੱਟ ਅੰਕ ਆਏ ਹਨ ਜੋ ਕਿ ਪ੍ਰੀ-ਬੋਰਡ ਪ੍ਰੀਖਿਆ ਤੋਂ ਵੀ ਘੱਟ ਹਨ | ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੁਆਰਾ ਕੀਤੇ ਜਾ ਰਹੇ ਪ੍ਰਸ਼ਨਾਂ ਦਾ ਉੱਤਰ ਸੀ. ਬੀ. ਐਸ. ਈ. ਨੂੰ ਦੇ ਕੇ ਉਨ੍ਹਾਂ ਦੀ ਤਸੱਲੀ ਕਰਵਾਉਣੀ ਚਾਹੀਦੀ ਹੈ ਕਿਉਂਕਿ 12ਵੀਂ ਕਲਾਸ ਦੇ ਅੰਕਾਂ ਦੇ ਆਧਾਰ 'ਤੇ ਵਿਦਿਆਰਥੀਆਂ ਦਾ ਭਵਿੱਖ ਤੈਅ ਹੋਵੇਗਾ | ਕਈ ਵਿਦਿਆਰਥੀ ਬਹੁਤ ਘੱਟ ਨੰਬਰ ਆਉਣ 'ਤੇ ਪ੍ਰੇਸ਼ਾਨ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 80% ਅੰਕ ਆਉਣ ਦੀ ਪੂਰੀ ਉਮੀਦ ਸੀ ਪ੍ਰੰਤੂ 58% ਅੰਕ ਆਏ ਹਨ | ਇਨ੍ਹਾਂ ਸ਼ਿਕਾਇਤਾਂ ਦੇ ਪ੍ਰਤੀ ਵਿਦਿਆਰਥੀ ਸਦਮੇ ਵਿਚ ਹਨ | ਕਈ ਵਿਦਿਆਰਥੀ ਸੀ. ਬੀ. ਐਸ. ਈ. ਦੇ ਦਫ਼ਤਰ ਦੇ ਚੱਕਰ ਕੱਟ ਆਏ ਹਨ ਪ੍ਰੰਤੂ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪਿਆ | ਵਿਦਿਆਰਥੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਕੀ ਕਰਨ |
ਪਿਛਲੀ ਖ਼ਬਰ ਹੁਣ ਫਿਰ ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲੇ ਗਏ ਅਗਲੀ ਖ਼ਬਰ ਉ ੱਤਰ ਪੁਸਤਿਕਾ ਦੇ ਮੁਲਾਂਕਣ ਪ੍ਰਤੀ ਵਿਦਿਆਰਥੀ ਸਦਮੇ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।