15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮੁਖਬਰ ਦੇ ਇਸ਼ਾਰੇ 'ਤੇ ਫੜਿਆ ਡਰੱਗ ਸਪਲਾਇਰ

ਪੁਲਿਸ ਟੀਮ ਨਾਲ ਡਰੱਗ ਸਪਲਾਇਰ | <br/> 04-06-2026
ਨਵੀਂ ਦਿੱਲੀ, 3 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ਇਕ ਡਰੱਗ ਸਪਲਾਇਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਸ਼ਿਵਮ ਉਰਫ ਸ਼ਸ਼ੀ (21) ਹੈ, ਜੋ ਕਿ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਦਾ ਰਹਿਣ ਵਾਲਾ ਹੈ | ਪੁਲਿਸ ਨੇ ਇਸ ਕੋਲੋਂ 2 ਕਿਲੋ 63 ਗ੍ਰਾਮ ਗਾਂਜਾ ਫੜਿਆ ਹੈ ਅਤੇ ਨਾਲ ਹੀ ਇਸ ਕੰਮ ਵਿਚ ਵਰਤੀ ਜਾ ਰਹੀ ਸਕੂਟਰੀ ਵੀ ਜ਼ਬਤ ਕੀਤੀ ਹੈ | ਪੁਲਿਸ ਨੂੰ ਇਸ ਮਾਮਲੇ ਪ੍ਰਤੀ ਇਕ ਗੁਪਤ ਸੂਚਨਾ ਮਿਲੀ ਸੀ ਕਿ ਸੁਲਤਾਨਪੁਰੀ ਖੇਤਰ ਵਿਚ ਗਾਂਜਾ ਸਪਲਾਈ ਕਰਨ ਲਈ ਇਕ ਵਿਅਕਤੀ ਸਕੂਟਰੀ 'ਤੇ ਆ ਰਿਹਾ ਹੈ | ਪੁਲਿਸ ਨੇ ਇਸ ਮਾਮਲੇ ਪ੍ਰਤੀ ਆਪਣੀ ਟੀਮ ਦੇ ਨਾਲ ਸੁਲਤਾਨਪੁਰੀ ਇਲਾਕੇ ਵਿਚ ਮੁਖਬਰ ਨੂੰ ਨਾਲ ਲੈ ਕੇ ਆਪਣਾ ਜਾਲ ਵਿਛਾਇਆ | ਇਹ ਟੀਮ ਦੀ ਏ.ਸੀ.ਪੀ. ਵਰਿੰਦਰ ਦਲਾਲ ਨੇ ਅਗਵਾਈ ਕੀਤੀ | ਕੁਝ ਦੇਰ ਬਾਅਦ ਪੁਲਿਸ ਨੂੰ ਇਕ ਸਕੂਟਰੀ ਨਜ਼ਰ ਪਈ ਅਤੇ ਸਕੂਟਰੀ ਚਲਾਉਣ ਵਾਲਾ ਵਿਅਕਤੀ ਸਕੂਟਰੀ ਪਾਰਕ ਕੋਲ ਖੜ੍ਹੀ ਕਰ ਕੇ ਨੇੜਲੇ ਘਰ ਵੱਲ ਜਾਣ ਲੱਗਾ | ਉਸ ਸਮੇਂ ਉਸ ਨੇ ਆਪਣੇ ਹੱਥ ਵਿਚ ਇਕ ਪੋਲੀਥੀਨ ਬੈਗ ਫੜਿਆ ਹੋਇਆ ਸੀ | ਮੁਖਬਰ ਦੇ ਇਸ਼ਾਰੇ 'ਤੇ ਪੁਲਿਸ ਨੇ ਇਸ ਵਿਅਕਤੀ ਨੂੰ ਫੜ ਲਿਆ | ਜਦੋਂ ਪੁਲਿਸ ਨੇ ਪੋਲੀਥੀਨ ਬੈਗ ਖੋਲ੍ਹ ਕੇ ਵੇਖਿਆ ਤਾਂ ਉਸ ਵਿਚੋਂ 2 ਕਿਲੋ 63 ਗ੍ਰਾਮ ਗਾਂਜਾ ਨਿਕਲਿਆ | ਪੁਲਿਸ ਫੜੇ ਗਏ ਵਿਅਕਤੀ ਤੋਂ ਹੋਰ ਪੁਛ-ਪੜਤਾਲ ਕਰ ਰਹੀ ਹੈ ਅਤੇ ਇਸ ਦੇ ਗਰੋਹ ਦੇ ਹੋਰ ਮੈਂਬਰਾਂ ਪ੍ਰਤੀ ਜਾਣਕਾਰੀ ਲੈ ਰਹੀ ਹੈ |
ਪਿਛਲੀ ਖ਼ਬਰ ਦਿੱਲੀ ਵਿਚ ਹੁਣ ਰਾਤਾਂ ਵੀ ਹੋਈਆਂ ਗਰਮ, ਖੁੱਲ੍ਹੇ ਅਸਮਾਨ ਹੇਠਾਂ ਬੈਠੇ ਲੋਕਾਂ ਨੂੰ ਹੋ ਰਹੀ ਹੈ ਸਭ ਤੋਂ ਜ਼ਿਆਦਾ ਪ੍ਰੇਸ... ਅਗਲੀ ਖ਼ਬਰ ਪੁਲਿਸ ਨੇ ਫੜਿਆ 20 ਹਜ਼ਾਰ ਦਾ ਇਨਾਮੀ ਭਗੌੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।