15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੁਲਿਸ ਨੇ ਔਰਤ ਨੂੰ 216 ਗ੍ਰਾਮ ਗਾਂਜੇ ਸਮੇਤ ਕੀਤਾ ਕਾਬੂ, 5.13 ਲੱਖ ਦੀ ਨਕਦੀ ਵੀ ਬਰਾਮਦ

ਅਜੀਤ ਡੈਸਕ 04-06-2026
ਨਵੀਂ ਦਿੱਲੀ, 3 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਪਾਂਡਵ ਨਗਰ, ਦਿੱਲੀ ਦੀ ਪੁਲਿਸ ਨੇ ਇਕ ਔਰਤ (36) ਨਿਵਾਸੀ ਜਵਾਹਰ ਮੁਹੱਲਾ, ਸ਼ਸ਼ੀ ਗਾਰਡਨ, ਦਿੱਲੀ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 5.13 ਲੱਖ ਦੀ ਨਕਦੀ ਅਤੇ 216 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ | ਪੁਲਿਸ ਵਲੋਂ ਪਿਛਲੇ ਦਿਨਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਨ੍ਹਾਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਗਸ਼ਤ ਦੌਰਾਨ ਹਰ ਪਾਸੇ ਪੁਲਿਸ ਨਿਗਰਾਨੀ ਵੀ ਕਰ ਰਹੀ ਸੀ | ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਪ੍ਰਤੀ ਖੁਫੀਆ ਜਾਣਕਾਰੀ ਵੀ ਲੈ ਰਹੀ ਸੀ | ਪੁਲਿਸ ਸ਼ਸ਼ੀ ਗਾਰਡਨ ਇਲਾਕੇ ਵਿਚ ਜਦੋਂ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੇ ਇਕ ਚਬੂਤਰੇ 'ਤੇ ਬੈਠੀ ਔਰਤ ਨੂੰ ਵੇਖਿਆ | ਉਹ ਔਰਤ ਪੁਲਿਸ ਨੂੰ ਵੇਖ ਕੇ ਆਪਣਾ ਬੈਗ ਛਪਾਉਣ ਲੱਗ ਪਈ ਜਿਸ 'ਤੇ ਪੁਲਿਸ ਨੂੰ ਸ਼ੱਕ ਹੋ ਗਿਆ | ਪੁਲਿਸ ਨੇ ਉਸ ਔਰਤ ਕੋਲ ਆ ਕੇ ਜਦੋਂ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਗਾਂਜਾ ਮਿਲਿਆ | ਇਸ ਦੇ ਨਾਲ ਦੂਸਰੇ ਬੈਗ ਵਿਚ ਪੁਲਿਸ ਨੂੰ ਨਕਦੀ ਮਿਲੀ | ਪੁਲਿਸ ਨੇ ਮਾਮਲਾ ਦਰਜ ਕਰ ਕੇ ਔਰਤ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਇਸ ਔਰਤ ਤੋਂ ਹੋਰ ਜਾਣਕਾਰੀ ਲੈ ਰਹੀ ਅਤੇ ਇਸ ਨਾਲ ਜੁੜੇ ਲੋਕਾਂ ਦੀ ਵੀ ਜਾਣਕਾਰੀ ਲੈਣ ਦੇ ਨਾਲ-ਨਾਲ ਨਸ਼ੀਲੇ ਪਦਾਰਥ ਦਾ ਸਰੋਤ ਵੀ ਪਤਾ ਕਰ ਰਹੀ ਹੈ ਤਾਂ ਕਿ ਇਸ ਪੂਰੇ ਗਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ |
ਪਿਛਲੀ ਖ਼ਬਰ ਸੀ.ਸੀ.ਆਰ.ਟੀ. ਨੇ ਬੱਚਿਆਂ ਲਈ ਲਗਾਈ ਵਰਕਸ਼ਾਪ ਅਗਲੀ ਖ਼ਬਰ ਦਿੱਲੀ ਵਿਚ ਹੁਣ ਰਾਤਾਂ ਵੀ ਹੋਈਆਂ ਗਰਮ, ਖੁੱਲ੍ਹੇ ਅਸਮਾਨ ਹੇਠਾਂ ਬੈਠੇ ਲੋਕਾਂ ਨੂੰ ਹੋ ਰਹੀ ਹੈ ਸਭ ਤੋਂ ਜ਼ਿਆਦਾ ਪ੍ਰੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।