ਟੋਹਾਣਾ, 4 ਜੂਨ (ਮਨਜੀਤ ਸਿੰਘ) - ਸ਼ਹਿਰ 'ਚ ਇਕ ਅÏਰਤ ਵਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅÏਰਤ ਟੋਹਾਣਾ ਬੱਸ ਸਟੈਂਡ ਪਹੁੰਚੀ ਅਤੇ ਉੱਥੋਂ ਆਟੋ ਰਾਹੀਂ ਪਬਲਿਕ ਹੈਲਥ ਦਫ਼ਤਰ ਦੇ ਸਾਹਮਣੇ ਸਥਿਤ ਨਹਿਰ ਕੋਲ ਆ ਗਈ | ਜਿਵੇਂ ਹੀ ਉਹ ਨਹਿਰ ਵਿੱਚ ਛਾਲ ਮਾਰਨ ਲੱਗੀ ਤਾਂ ਉੱਥੋਂ ਲੰਘ ਰਹੇ ਇਕ ਰਾਹਗੀਰ ਜਸਵੰਤ ਨੇ ਉਸ ਨੂੰ ਦੇਖ ਲਿਆ ਅਤੇ ਸਮੇਂ ਸਿਰ ਰੋਕ ਲਿਆ | ਘਟਨਾ ਦੀ ਸੂਚਨਾ ਮਿਲਣ ਉਪਰੰਤ ਸਮਾਜ ਸੇਵੀ ਅਤੇ ਰੈਸਕਿਊ ਵਰਕਰ ਨਵਜੋਤ ਸਿੰਘ ਢਿੱਲੋਂ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ | ਉਨ੍ਹਾਂ ਪੁਲਿਸ ਦੇ ਪਹੁੰਚਣ ਤੱਕ ਅÏਰਤ ਨੂੰ ਸੰਭਾਲਿਆ ਅਤੇ ਉਸ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ | ਗੱਲਬਾਤ ਦੌਰਾਨ ਅÏਰਤ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਰਹਿ ਰਹੀ ਸੀ | ਉੱਥੇ ਕਿਸੇ ਵਿਅਕਤੀ ਨਾਲ ਹੋਈ ਕਿਹਾ-ਸੁਣੀ ਤੋਂ ਬਾਅਦ ਉਹ ਆਪਣੇ ਕਰੀਬ 5 ਸਾਲ ਦੇ ਬੱਚੇ ਨੂੰ ਉੱਥੇ ਹੀ ਛੱਡ ਕੇ ਟੋਹਾਣਾ ਆ ਗਈ | ਮਾਨਸਿਕ ਤਣਾਅ ਦੀ ਹਾਲਤ 'ਚ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ | ਨਵਜੋਤ ਸਿੰਘ ਢਿੱਲੋਂ ਨੇ ਅÏਰਤ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਅÏਰਤ ਨੂੰ ਅਗਲੀ ਜਾਂਚ ਅਤੇ ਲੋੜੀਂਦੀ ਕਾਰਵਾਈ ਲਈ ਪੁਲਿਸ ਥਾਣਾ ਸਿਟੀ ਟੋਹਾਣਾ ਭੇਜ ਦਿੱਤਾ ਗਿਆ, ਜਿੱਥੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਇਸ ਮੌਕੇ ਨਵਜੋਤ ਸਿੰਘ ਢਿੱਲੋਂ ਨੇ ਕਿਹਾ ਕਿ ਜੀਵਨ ਬਹੁਤ ਕੀਮਤੀ ਹੈ ਅਤੇ ਕਿਸੇ ਵੀ ਤਣਾਅ, ਪਰੇਸ਼ਾਨੀ ਜਾਂ ਪਰਿਵਾਰਕ ਵਿਵਾਦ ਕਾਰਨ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ | ਉਨ੍ਹਾਂ ਕਿਹਾ ਕਿ ਮੁਸ਼ਕਿਲ ਸਮੇਂ 'ਚ ਪਰਿਵਾਰ, ਦੋਸਤਾਂ ਅਤੇ ਸਮਾਜਿਕ ਸੰਸਥਾਵਾਂ ਦੀ ਮਦਦ ਲੈ ਕੇ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ |