ਨਵੀਂ ਦਿੱਲੀ, 5 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਥਾਣਾ ਮੰਗੋਲਪੁਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਮਨੋਜ ਉਰਫ਼ ਪੂਨੀਆ (32) ਹੈ ਅਤੇ ਮੰਗੋਲਪੁਰੀ ਦਾ ਨਿਵਾਸੀ ਹੈ | ਇਸ ਦੇ ਕੋਲੋਂ ਪੁਲਿਸ ਨੇ 11.15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਮੰਗੋਲਪੁਰੀ ਥਾਣੇ ਦੀ ਪੁਲਿਸ ਆਪਣੇ ਖੇਤਰ ਵਿਚ ਗਸ਼ਤ ਕਰ ਰਹੀ ਸੀ ਅਤੇ ਇਸੇ ਦੌਰਾਨ ਪੁਲਿਸ ਨੇ ਵੇਖਿਆ ਕਿ ਇਕ ਸ਼ੱਕੀ ਵਿਅਕਤੀ ਆ ਰਿਹਾ ਹੈ | ਜਦੋਂ ਉਸ ਨੇ ਪੁਲਿਸ ਨੂੰ ਵੇਖਿਆ ਤਾਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਸ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਿਸ ਦੀ ਪਹਿਚਾਣ ਮਨੋਜ ਉਰਫ਼ ਪੂਨੀਆਂ ਵਜੋਂ ਹੋਈ | ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਫੜੀ ਗਈ, ਜਿਸ ਦਾ ਵਜ਼ਨ 11.15 ਗ੍ਰਾਮ ਸੀ | ਪੁਲਿਸ ਨੇ ਫੜੀ ਹੈਰੋਇਨ ਨੂੰ ਆਪਣੀ ਪ੍ਰਕਿਰਿਆ ਦੇ ਅਨੁਸਾਰ ਸੀਲ ਕਰ ਦਿੱਤਾ ਅਤੇ ਮਾਮਲਾ ਦਰਜ ਕਰ ਲਿਆ | ਪੁਲਿਸ ਮਨੋਜ ਤੋਂ ਨਸ਼ੀਲੇ ਪਦਾਰਥ ਦੇ ਸਰੋਤ ਬਾਰੇ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਨੈੱਟਵਰਕ ਦੇ ਵਿਚ ਹੋਰ ਵਿਅਕਤੀਆਂ ਦੇ ਸ਼ਾਮਿਲ ਹੋਣ ਪ੍ਰਤੀ ਜਾਣਕਾਰੀ ਲੈ ਰਹੀ ਹੈ |