25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬਾਲ ਭਵਨ ਵਿਖੇ ਸਮਰ ਕੈਂਪ ਦੇ ਅੱਠਵੇਂ ਦਿਨ ਪਾਣੀ ਦੀ ਸੰਭਾਲ ਅਤੇ ਰੁੱਖ ਲਗਾਉਣ ਦਾ ਦਿੱਤਾ ਸੰਦੇਸ਼

ਅਜੀਤ ਡੈਸਕ 10-06-2026
ਯਮੁਨਾਨਗਰ, 9 ਜੂਨ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਵਲੋਂ ਡਿਪਟੀ ਕਮਿਸ਼ਨਰ ਪ੍ਰੀਤੀ ਦੀ ਅਗਵਾਈ ਹੇਠ ਸਥਾਨਕ ਬਾਲ ਭਵਨ ਵਿਖੇ ਲਗਾਏ ਜਾ ਰਹੇ ਸਮਰ ਕੈਂਪ ਦੌਰਾਨ ਸੇਵਾਮੁਕਤ ਪਿ੍ੰਸੀਪਲ ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਗੋਬਿੰਦ ਸਿੰਘ ਭਾਟੀਆ ਨੇ ਛੋਟੀਆਂ ਉਦਾਹਰਣਾਂ ਰਾਹੀਂ ਸਾਰੇ ਬੱਚਿਆਂ ਨੂੰ ਪਾਣੀ ਬਚਾਉਣ ਦੇ ਗੁਰ ਅਤੇ ਰੁੱਖ ਲਗਾਉਣ ਦੇ ਲਾਭ ਦੱਸੇ | ਛੋਟੀਆਂ ਪ੍ਰੇਰਨਾਦਾਇਕ ਗੱਲਾਂ ਦੇ ਨਾਲ-ਨਾਲ ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਪਾਣੀ ਸਾਡੇ ਲਈ ਜ਼ਰੂਰੀ ਹੈ, ਅਧਿਕਾਰ ਨਹੀਂ | ਉਨ੍ਹਾਂ ਕਿਹਾ ਕਿ ਸਭਨਾਂ ਨੂੰ ਪਾਣੀ ਦੀ ਸੁਚਾਰੂ ਵਰਤੋਂ ਕਰਨੀ ਚਾਹੀਦੀ ਹੈ | ਇਸ ਦੌਰਾਨ ਮੌਜੂਦ ਸਾਰੇ ਬੱਚਿਆਂ ਨੇ ਪਾਣੀ ਬਚਾਉਣ ਅਤੇ ਰੁੱਖ ਲਗਾਉਣ ਦਾ ਪ੍ਰਣ ਵੀ ਲਿਆ | ਇਸ ਮੌਕੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਜ਼ਿਲ੍ਹਾ ਬਾਲ ਭਲਾਈ ਅਫ਼ਸਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਗੋਬਿੰਦ ਸਿੰਘ ਭਾਟੀਆ ਪਿਛਲੇ 15 ਸਾਲਾਂ ਤੋਂ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ 'ਤੇ ਆਮ ਲੋਕਾਂ ਵਿਚ ਪਾਣੀ ਬਚਾਉਣ ਅਤੇ ਰੁੱਖ ਲਗਾਉਣ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਾਣੀ ਬਚਾਉਣਾ ਅਤੇ ਰੁੱਖ ਲਗਾਉਣਾ ਮਨੁੱਖਤਾ ਦੀ ਇਕ ਵੱਡੀ ਸੇਵਾ ਹੈ, ਇਸ ਲਈ ਸਾਨੂੰ ਇਹ ਕੰਮ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਰਨਾ ਚਾਹੀਦਾ ਹੈ | ਇਸ ਮੌਕੇ ਰੇਣੂ, ਪ੍ਰੀਤੀ ਕਪੂਰ, ਮਮਤਾ, ਸਿਲਕੀ, ਗੁਲਬਸਨ, ਸੰਜੀਵ, ਸੰਦੀਪ, ਅੰਕਿਤ, ਸੋਹਣ ਸਿੰਘ ਅਤੇ ਹੋਰ ਮੈਂਬਰਾਂ ਨੇ ਪੂਰੇ ਪ੍ਰੋਗਰਾਮ ਦੇ ਪ੍ਰਬੰਧ ਅਤੇ ਪ੍ਰਬੰਧਨ ਵਿਚ ਆਪਣਾ ਸ਼ਲਾਘਾਯੋਗ ਸਹਿਯੋਗ ਦਿੱਤਾ |

ਪਿਛਲੀ ਖ਼ਬਰ ਸਿੰਬਲ ਰੋਡ 'ਤੇ ਲੱਗੀ ਭਿਆਨਕ ਅੱਗ, ਫਾਇਰ ਬਿ੍ਗੇਡ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਟਲਿਆ ਵੱਡਾ ਹਾਦਸਾ <br/> ਅਗਲੀ ਖ਼ਬਰ ਦੋ-ਪਹੀਆ ਵਾਹਨ ਅਪਰਾਧ ਕੰਟਰੋਲ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਗੇ-ਐਸ.ਪੀ. ਮਨਪ੍ਰੀਤ ਸਿੰਘ ਸੂਦਨ ਜ਼ਿਲ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।