28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਿਗੰਬਰ ਜੈਨ ਨੈਤਿਕ ਸਿੱਖਿਆ ਸਮਿਤੀ ਨੇ ਲਗਾਇਆ ਬੱਚਿਆਂ ਦਾ ਕੈਂਪ

ਅਜੀਤ ਡੈਸਕ 10-06-2026
ਨਵੀਂ ਦਿੱਲੀ, 9 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿਗੰਬਰ ਜੈਨ ਨੈਤਿਕ ਸਿੱਖਿਆ ਸਮਿਤੀ ਹਰੇਕ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਦੇ ਕੈਂਪ ਲਗਾ ਕੇ ਉਨ੍ਹਾਂ ਨੂੰ ਸੰਸਕਾਰ, ਨੈਤਿਕ ਸਿੱਖਿਆ ਤੇ ਚੰਗੇ ਨਾਗਰਿਕ ਬਣਨ ਪ੍ਰਤੀ ਜਾਣਕਾਰੀ ਦਿੰਦੀ ਹੈ | ਇਸ ਵਾਰ ਵੀ ਇਨ੍ਹਾਂ ਛੁੱਟੀਆਂ ਵਿਚ ਸਮਿਤੀ ਵਲੋਂ ਅਜਿਹਾ ਹੀ ਇਕ ਕੈਂਪ ਲਕਸ਼ਮੀ ਨਗਰ ਵਿਚ ਲਗਾਇਆ ਗਿਆ | ਇਸ ਕੈਂਪ ਵਿਚ ਸਮਿਤੀ ਦੇ ਸਕੱਤਰ ਅਸ਼ੋਕ ਜੈਨ ਨੇ ਬੱਚਿਆਂ ਨੂੰ ਪਾਣੀ ਤੇ ਊਰਜਾ ਬਚਾਉਣ, ਮਾਤਾ-ਪਿਤਾ ਤੇ ਵੱਡਿਆਂ ਦਾ ਸਤਿਕਾਰ ਕਰਨ, ਸ਼ਾਕਾਹਾਰੀ ਭੋਜਨ ਗ੍ਰਹਿਣ ਕਰਨ, ਜੈਨ ਧਰਮ ਦਾ ਗਿਆਨ ਅਤੇ ਹੋਰ ਗੱਲਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ | ਵੱਖ-ਵੱਖ ਪ੍ਰੀਖਿਆਵਾਂ ਵਿਚ ਪਹਿਲਾ, ਦੂਜਾ ਤੇ ਤੀਸਰਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ | ਸਮਿਤੀ ਦੇ ਪ੍ਰਧਾਨ ਧਰਮਪਾਲ ਜੈਨ ਨੇ ਸਮਿਤੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਲਗਾਏ ਜਾਣ ਵਾਲੇ ਕੈਂਪਾਂ ਪ੍ਰਤੀ ਦੱਸਿਆ | ਇਸ ਤੋਂ ਇਲਾਵਾ ਸਮਿਤੀ ਦੇ ਜਨਰਲ ਸਕੱਤਰ ਅਮਿਤ ਜੈਨ ਤੇ ਰੋਹਿਤ ਜੈਨ ਨੇ ਵੀ ਆਪਣੇ ਵਿਚਾਰ ਰੱਖੇ |
ਪਿਛਲੀ ਖ਼ਬਰ ਦੀਪਕ ਪਾਰੇਖ ਬਣੇ ਉਪ ਪ੍ਰਧਾਨ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਬਣੇ ਭਾਰਤੀ ਵਿੱਦਿਆ ਭਵਨ ਦੇ ਪ੍ਰਧਾਨ... ਅਗਲੀ ਖ਼ਬਰ ਹੁਣ ਫਿਰ ਦਿੱਲੀ ਨੂੰ ਤੇਜ਼ ਧੁੱਪ ਤੇ ਸਖ਼ਤ ਗਰਮੀ ਨੇ ਲਿਆ ਆਪਣੀ ਲਪੇਟ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।