29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਿੰਨੀ ਸਕੱਤਰੇਤ ਟੋਹਾਣਾ ਦੀ ਗ੍ਰੀਨ ਬੈਲਟ 'ਚ ਬਣੇ ਚੈਂਬਰਾਂ 'ਤੇ ਚੱਲਿਆ ਪੀਲਾ ਪੰਜਾ

ਅਜੀਤ ਡੈਸਕ 10-06-2026
ਟੋਹਾਣਾ, 9 ਜੂਨ (ਮਨਜੀਤ ਸਿੰਘ) - ਟੋਹਾਣਾ ਦੇ ਮਿੰਨੀ ਸਕੱਤਰੇਤ ਵਿੱਚ ਗ੍ਰੀਨ ਬੈਲਟ ਖੇਤਰ ਵਿੱਚ ਬਣੇ ਚੈਂਬਰਾਂ ਨੂੰ ਹਟਾਉਣ ਲਈ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ | ਇਸ ਸਬੰਧੀ ਐਸ.ਡੀ.ਐਮ. ਟੋਹਾਣਾ ਨੇ ਦੱਸਿਆ ਕਿ ਜਿਨ੍ਹਾਂ ਚੈਂਬਰਾਂ ਦਾ ਨਿਰਮਾਣ ਗ੍ਰੀਨ ਬੈਲਟ ਖੇਤਰ ਵਿੱਚ ਕੀਤਾ ਗਿਆ ਸੀ, ਦੇ ਮਾਲਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਸੀ | ਨੋਟਿਸ ਦੇਣ ਤੋਂ ਬਾਅਦ ਜ਼ਿਆਦਾਤਰ ਚੈਂਬਰ ਮਾਲਕਾਂ ਨੇ ਆਪਣਾ ਸਮਾਨ ਖ਼ੁਦ ਹੀ ਹਟਾ ਲਿਆ ਸੀ, ਜਦਕਿ ਬਾਕੀ ਰਹਿੰਦੇ ਮਲਬੇ ਨੂੰ ਅੱਜ ਮਸ਼ੀਨ ਦੀ ਮਦਦ ਨਾਲ ਹਟਾਇਆ ਗਿਆ | ਐਸ.ਡੀ.ਐਮ. ਨੇ ਸਪਸ਼ਟ ਕੀਤਾ ਕਿ ਇਸ ਕਾਰਵਾਈ ਦੌਰਾਨ ਕਿਸੇ ਵੀ ਵਿਅਕਤੀ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਚੈਂਬਰ ਮਾਲਕ ਪਹਿਲਾਂ ਹੀ ਆਪਣਾ ਸਮਾਨ ਹਟਾਉਣ ਲਈ ਤਿਆਰ ਸਨ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਇਹ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਚੈਂਬਰਾਂ ਨੂੰ ਸਥਾਈ ਤੌਰ 'ਤੇ ਖ਼ਤਮ ਨਹੀਂ ਕੀਤਾ ਜਾ ਰਿਹਾ, ਸਗੋਂ ਸਬੰਧਿਤ ਲੋਕਾਂ ਨੂੰ ਬਦਲਵੀਂ ਥਾਂ ਉਪਲਬਧ ਕਰਵਾ ਕੇ ਉਥੇ ਮੁੜ ਵਸਾਇਆ ਜਾਵੇਗਾ | ਨਿਯਮਾਂ ਅਨੁਸਾਰ ਰੀ-ਅਲਾਟਮੈਂਟ ਦੀ ਪ੍ਰਕਿਰਿਆ ਪੂਰੀ ਕਰਕੇ ਉਨ੍ਹਾਂ ਨੂੰ ਨਵੀਂ ਜਗਾ ਸ਼ਿਫ਼ਟ ਕੀਤਾ ਜਾਵੇਗਾ | ਆਕਾਸ਼ ਸ਼ਰਮਾ ਨੇ ਦੱਸਿਆ ਕਿ ਕੁੱਝ ਚੈਂਬਰ ਅਜਿਹੇ ਵੀ ਸਨ ਜਿਨ੍ਹਾਂ ਦੇ ਅਲਾਟੀਆਂ ਦਾ ਦਿਹਾਂਤ ਹੋ ਚੁੱਕਿਆ ਹੈ ਜਾਂ ਕਾਫ਼ੀ ਸਮਾਂ ਪਹਿਲਾਂ ਥਾਂ ਛੱਡ ਚੁੱਕੇ ਹਨ | ਇਸ ਲਈ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕਰਦੇ ਹੋਏ ਪੂਰੇ ਖੇਤਰ ਨੂੰ ਮੁੜ ਸਥਾਪਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਖੇਤਰ ਅਸਲ ਵਿੱਚ ਗ੍ਰੀਨ ਬੈਲਟ ਲਈ ਰਾਖਵਾਂ ਸੀ | ਇਸ ਨੂੰ ਖ਼ਾਲੀ ਕਰਵਾ ਕੇ ਇੱਥੇ ਵੱਡੇ ਪੱਧਰ 'ਤੇ ਪੌਦੇ ਅਤੇ ਦਰਖ਼ਤ ਲਗਾਏ ਜਾਣਗੇ, ਜਿਸ ਨਾਲ ਵਾਤਾਵਰਨ ਸੰਭਾਲ ਨੂੰ ਵੀ ਬਲ ਮਿਲੇਗਾ | ਇੱਕ ਸਵਾਲ ਦੇ ਜਵਾਬ ਵਿੱਚ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਚੈਂਬਰ ਮਾਲਕਾਂ ਨਾਲ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਅਮਲ ਵਿੱਚ ਲਿਆਂਦੀ ਗਈ ਹੈ | ਉਨ੍ਹਾਂ ਕਿਹਾ ਕਿ ਸਬੰਧਿਤ ਲੋਕਾਂ ਨੇ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਹੈ |
ਪਿਛਲੀ ਖ਼ਬਰ ਉੱਜਵਲਾ ਲਾਭਪਾਤਰੀਆਂ ਨੂੰ ਰਾਹਤ ਤੋਂ ਵਾਂਝਾ ਕਰਨਾ ਗ਼ਰੀਬਾਂ ਦੀਆਂ ਰਸੋਈਆਂ 'ਤੇ ਹਮਲਾ-ਨਿਸ਼ਾਨ ਸਿੰਘ ਅਗਲੀ ਖ਼ਬਰ ਰੁਜ਼ਗਾਰ ਸਹਾਇਕ 'ਤੇ ਹਮਲੇ ਦੇ ਵਿਰੋਧ 'ਚ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।