11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਾਬਾਲਗ ਨੂੰ ਸਕੂਟਰ-ਗੱਡੀ ਚਲਾਉਣ ਦੇਣ ਤੋਂ ਗੁਰੇਜ਼ ਕਰਨ 'ਬੱਚਿਆਂ ਦੇ ਮਾਪੇ'- ਕਰਮਸਰ

ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੇਸ਼ ਭਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਸਕੂਟਰ, ਮੋਟਰ ਸਾਈਕਲ ਜਾਂ ਕਾਰ ਚਲਾਉਣ ਦੇਣ ਤੋਂ ਗੁਰੇਜ਼ ਕਰਨ ¢ ਉਨ੍ਹਾਂ ਕਿਹਾ ਕਿ ਮਾਪਿਆ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਬਾਲਗ ਯਾਨੀ 18 ਸਾਲ ਦੀ ਉਮਰ ਹੋਣ 'ਤੇ ਹੀ ਉਨ੍ਹਾਂ ਨੂੰ ਸਕੂਟਰ-ਕਾਰ ਚਲਾਉਣ ਲਈ ਦਿੱਤੀ ਜਾਵੇ ਅਤੇ ਉਸ ਤੋਂ ਪਹਿਲਾਂ ਨਿਯਮਾਂ ਮੁਤਾਬਿਕ ਲਾਇਸੈਂਸ ਬਣਾਇਆ ਜਾਵੇ ¢ ਕਰਮਸਰ ਨੇ ਕਿਹਾ ਕਿ ਅਜਿਹਾ ਵੇਖਣ ਵਿਚ ਆਇਆ ਹੈ ਕਿ ਅੱਜ ਕੱਲ੍ਹ 10ਵੀਂ ਤੋਂ 12ਵੀਂ ਤੱਕ ਪੜ੍ਹਦੇ ਬੱਚਿਆਂ ਦੇ ਸਕੂਲ ਜਾਂ ਟਿਊਸ਼ਨ ਜਾਂ ਕੋਚਿੰਗ ਕਲਾਸਾਂ ਤੱਕ ਆਉਣ ਜਾਣ ਵਾਸਤੇ ਮਾਪੇ ਦੋ ਪਹੀਆ ਜਾਂ ਚਾਰ ਮਹੀਨਾ ਵਾਹਨ ਆਮ ਹੀ ਦੇ ਦਿੰਦੇ ਹਨ ¢ ਉਨ੍ਹਾਂ ਕਿਹਾ ਕਿ ਭਾਰਤੀ ਕਾਨੂੰਨ ਮੁਤਾਬਕ 18 ਸਾਲ ਦੀ ਉਮਰ ਦਾ ਬਾਲਗ ਹੋਣ ਤੱਕ ਕੋਈ ਵੀ ਵਿਦਿਆਰਥੀ ਅਜਿਹੇ ਵਾਹਨ ਨਹੀਂ ਚਲਾ ਸਕਦਾ ¢ ਉਨ੍ਹਾਂ ਕਿਹਾ ਕਿ ਸਮਾਜ ਵਿਚ ਬਾਕੀ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਜ਼ਰੂਰੀ ਹੈ ਕਿ ਅਸੀਂ ਵੀ ਕਾਨੂੰਨ ਦੀ ਪਾਲਣਾ ਕਰੀਏ ¢ ਕਰਮਸਰ ਨੇ ਕਿਹਾ ਕਿ ਇਕ ਛੋਟੀ ਜਿਹੀ ਗ਼ਲਤੀ ਪਰਿਵਾਰ ਨੂੰ ਵੱਡੀ ਮੁਸੀਬਤ ਵਿਚ ਪਾ ਸਕਦੀ ਹੈ, ਕਿਉਂਕਿ ਕਾਨੂੰਨ ਇਸ ਮਾਮਲੇ ਵਿਚ ਬਹੁਤ ਸਖ਼ਤ ਹੈ ¢ ਉਨ੍ਹਾਂ ਕਿਹਾ ਕਿ ਸਾਡੀ ਸਾਰੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਾਹਨ ਦੇਣ ਤੋਂ ਗੁਰੇਜ਼ ਕਰਨ ¢
ਪਿਛਲੀ ਖ਼ਬਰ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਮਿੰਨੀ ਸਕੱਤਰੇਤ ਵਿੱਚ ਸਥਾਪਤ ਹੈਲਪ ਡੈਸਕ ਦੀ ਕੀਤੀ ਜਾਂਚ ਅਗਲੀ ਖ਼ਬਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।