12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼ਿਰਡੀ ਸਾਈਾ ਬਾਬਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਸਮੂਹ ਕੈਥਲ ਤੋਂ ਰਵਾਨਾ ਹੋਇਆ

ਅਜੀਤ ਡੈਸਕ 11-06-2026
ਗੂਹਲਾ ਚੀਕਾ (ਕੈਥਲ), 10 ਜੂਨ (ਓ ਪੀ ਸੈਣੀ)-ਸ਼ਿਰਡੀ ਸਾਈਾ ਬਾਬਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਇਕ ਸਮੂਹ ਬੀਤੀ ਰਾਤ ਕੈਥਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ | ਕੈਥਲ ਤੋਂ ਸ਼ਿਰਡੀ ਸਾਈਾ ਬਾਬਾ ਦੇ ਅਣਥੱਕ ਸ਼ਰਧਾਲੂ ਅਨਿਲ ਸਲੂਜਾ, ਸੁਸ਼ੀਲ ਰਹੇਜਾ ਅਤੇ ਟਿਮੀ ਮਦਨ ਦਾ ਕੈਥਲ ਰੇਲਵੇ ਸਟੇਸ਼ਨ 'ਤੇ ਕੈਥਲ ਸਾਈਾ ਮੰਦਰ ਦੇ ਸਾਬਕਾ ਪ੍ਰਧਾਨ ਨਵੀਨ ਮਲਹੋਤਰਾ ਅਤੇ ਸੀਨੀਅਰ ਪੱਤਰਕਾਰ, ਸਾਈਾ ਮੰਦਰ ਦੇ ਮੁਖੀ ਨਿਤਿਨ ਗੁਗਲਾਨੀ, ਦੀਪੂ ਸਲੂਜਾ, ਮਹਿੰਦਰ ਕਾਮਰਾ ਅਤੇ ਕੈਥਲ ਵਿਚ ਇਕ ਧਾਰਮਿਕ ਸੰਗਠਨ ਸ੍ਰੀ ਸਾਈਾ ਕੀ ਰਸੋਈ ਦੇ ਸੀਨੀਅਰ ਵਲੰਟੀਅਰ ਦੀਪਕ ਕੁਮਾਰ ਨੇ ਸਨਮਾਨਿਤ ਕੀਤਾ | ਉਨ੍ਹਾਂ ਨੇ ਸ਼ਿਰਡੀ ਜਾਣ ਵਾਲੇ ਸਾਈਾ ਭਗਤਾਂ ਨੂੰ ਇਕ ਸੁਹਾਵਣੀ ਧਾਰਮਿਕ ਯਾਤਰਾ ਦੀ ਕਾਮਨਾ ਕੀਤੀ | ਕੈਥਲ ਸਾਈਾ ਮੰਦਿਰ ਦੇ ਸਾਬਕਾ ਪ੍ਰਧਾਨ ਨਵੀਨ ਮਲਹੋਤਰਾ ਨੇ ਕਿਹਾ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਕੈਥਲ, ਕਰਨਾਲ, ਅੰਬਾਲਾ, ਪਾਣੀਪਤ ਅਤੇ ਹੋਰ ਥਾਵਾਂ ਤੋਂ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਸਾਈਾ ਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ ਜਾਂਦੇ ਹਨ |
ਸਾਈਾ ਭਗਤਾਂ ਨੇ ਰੇਲਵੇ ਮੰਤਰੀ ਨੂੰ ਸ਼ਿਰਡੀ ਜਾਣ ਵਾਲੇ ਸ਼ਰਧਾਲੂਆਂ ਲਈ ਕਾਲਕਾ ਤੋਂ ਸ਼ਿਰਡੀ ਲਈ ਰੋਜ਼ਾਨਾ ਸਾਈਾ ਨਗਰ ਐਕਸਪ੍ਰੈੱਸ ਟ੍ਰੇਨ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ¢
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਤਿੰਨ ਇਨਾਮੀ ਲੁਟੇਰੇ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੇ ਉਪ ਪ੍ਰਧਾਨ ਸੁਮਨ ਸੈਣੀ ਨੇ ਲਾਡਵਾ ਵਿਧਾਨ ਸਭਾ ਹਲਕੇ ਦੇ ਨਾਗਰਿਕਾਂ ਦੀਆਂ ਸੁਣੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।