16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡੀ.ਡੀ.ਪੀ.ਓ. ਨੇ ਸਮਾਧਾਨ ਕੈਂਪ ਵਿਖੇ ਜਨਤਕ ਸ਼ਿਕਾਇਤਾਂ ਸੁਣੀਆਂ <br/>

ਕੈਂਪ 'ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਡੀ.ਡੀ.ਪੀ.ਓ. ਤੇ ਹੋਰ ਅਧਿਕਾਰੀ | ਤਸਵੀਰ : ਪੰਨੀਵਾਲੀਆ <br/> 12-06-2026
ਸਿਰਸਾ, 11 ਜੂਨ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਬਲਜੀਤ ਸਿੰਘ ਨੇ ਅੱਜ ਮਿੰਨੀ ਸਕੱਤਰੇਤ 'ਚ ਲਾਏ ਗਏ ਸਮਾਧਾਨ ਕੈਂਪ ਵਿੱਚ ਜਨਤਕ ਸ਼ਿਕਾਇਤਾਂ ਸੁਣੀਆਂ | ਸਬ-ਡਵੀਜ਼ਨ ਪੱਧਰ 'ਤੇ ਇੱਕ ਸਮਾਧਾਨ ਕੈਂਪ ਵੀ ਲਗਾਇਆ ਗਿਆ | ਕੈਂਪ 'ਚ ਕੁੱਲ 12 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਨਿਬੇੜਾ ਕੀਤਾ ਗਿਆ | ਡੀਡੀਪੀਓ ਬਲਜੀਤ ਸਿੰਘ ਨੇ ਕਿਹਾ ਕਿ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਕਿਸੇ ਵੀ ਪੱਧਰ 'ਤੇ ਲਾਪਰਵਾਹੀ ਦਿਖਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਅਧਿਕਾਰੀਆਂ ਨੂੰ ਕੈਂਪ 'ਚ ਪ੍ਰਾਪਤ ਸਾਰੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਹੋਰ ਪੋਰਟਲਾਂ 'ਤੇ ਲੰਬਿਤ ਸ਼ਿਕਾਇਤਾਂ ਦਾ ਵੀ ਤੁਰੰਤ ਹੱਲ ਕਰਨ ਦੇ ਨਿਰਦੇ ਦਿੱਤੇ | ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਮਾਧਾਨ ਕੈਂਪ ਹਰ ਸੋਮਵਾਰ ਅਤੇ ਵੀਰਵਾਰ ਨੂੰ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ ਲਾਏ ਜਾਂਦੇ ਹਨ | ਨਾਗਰਿਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਮਾਧਾਨ ਕੈਂਪਾਂ ਤੱਕ ਪਹੁੰਚ ਕਰ ਸਕਦੇ ਹਨ |

ਪਿਛਲੀ ਖ਼ਬਰ ਕੰਵਰਪਾਲ ਵਲੋਂ ਅਜਾਤ ਆਸ਼ਰਮ ਬਾਣੀਆਵਾਲਾ ਵਿਖੇ ਗਊ ਆਸ਼ਰਮ ਨੂੰ 5,11,000 ਦੀ ਗ੍ਰਾਂਟ ਦਾ ਚੈੱਕ ਭੇਟ <br/> ਅਗਲੀ ਖ਼ਬਰ ਲਾਹੌਰ ਦੇ ਕਾਲਜ 'ਚ ਹਰਚਰਨ ਸਿੰਘ ਬਰਾੜ ਦੀ ਯਾਦ ਵਿਚ ਵਿਸ਼ੇਸ਼ ਕਲਾਸ ਰੂਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।