18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਿੱਲੀ ਪੁਲਿਸ ਨੇ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਸੀਲਮਪੁਰ ਵਿਖੇ ਕੀਤਾ ਪ੍ਰੋਗਰਾਮ

ਅਜੀਤ ਡੈਸਕ 12-06-2026
ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ (ਏ.ਐਨ.ਟੀ.ਐਫ.) ਨੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰਤ ਕਰਨ ਲਈ ਦਿੱਲੀ ਦੀ ਜੇ.ਜੇ. ਕਾਲੋਨੀ ਸੀਲਮਪੁਰ ਵਿਖੇ ਇਕ ਨਸ਼ਾ ਮੁਕਤ ਜਾਗਰੂਕਤਾ ਪ੍ਰੋਗਰਾਮ ਕੀਤਾ, ਜਿਸ ਵਿਚ ਇਸ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ | ਇਸ ਮੌਕੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਨਸ਼ਾ ਕਰਨ ਨਾਲ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਤੇ ਸਮਾਜ 'ਤੇ ਕੀ ਅਸਰ ਪੈਂਦਾ ਹੈ | ਲੋਕਾਂ ਨੂੰ ਨਸ਼ੇ ਤੋਂ ਬਚਣ ਲਈ ਪੈਫ਼ਲਿਟ ਤੇ ਪੋਸਟਰ ਵੀ ਵੰਡੇ ਗਏ | ਇਸ ਤੋਂ ਇਲਾਵਾ ਤਸਕਰਾਂ ਬਾਰੇ ਜਾਣਕਾਰੀ, ਨਸ਼ਿਆਂ ਦੀ ਵਿੱਕਰੀ ਪ੍ਰਤੀ ਵੀ ਜਾਣਕਾਰੀ ਦਿੱਤੀ ਗਈ | ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਤਸਕਰੀ, ਵਿੱਕਰੀ ਅਤੇ ਹੋਰ ਕੋਈ ਵੀ ਜਾਣਕਾਰੀ ਪੁਲਿਸ ਨੂੰ ਦੇਣ ਅਤੇ ਪੁਲਿਸ ਉਨ੍ਹਾਂ ਦੀ ਦਿੱਤੀ ਜਾਣਕਾਰੀ ਨੂੰ ਗੁਪਤ ਰੱਖੇਗੀ ਤਾਂ ਕਿ ਸੂਚਨਾ ਦੇਣ ਵਾਲੇ ਹੀ ਪਹਿਚਾਣ ਨਾ ਹੋ ਸਕੇ | ਲੋਕਾਂ ਨੂੰ ਹੈਲਪ ਲਾਈਨ ਨੰਬਰ ਵੀ ਦੱਸਿਆ ਗਿਆ, ਜਿਸ 'ਤੇ ਉਹ ਉਪਰੋਕਤ ਜਾਣਕਾਰੀ ਸਾਂਝੀ ਕਰ ਸਕਣ |
ਪਿਛਲੀ ਖ਼ਬਰ ਦਿੱਲੀ ਦੇ ਮਾਇਆਪੁਰੀ ਇਲਾਕੇ 'ਚ ਇਕ ਫੈਕਟਰੀ ਵਿਚ ਲੱਗੀ ਅੱਗ ਅਗਲੀ ਖ਼ਬਰ 35 ਸਾਲਾ ਔਰਤ ਦੀ ਘਰ 'ਚੋਂ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।