18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਿੱਲੀ ਦੇ ਮਾਇਆਪੁਰੀ ਇਲਾਕੇ 'ਚ ਇਕ ਫੈਕਟਰੀ ਵਿਚ ਲੱਗੀ ਅੱਗ

ਅਜੀਤ ਡੈਸਕ 12-06-2026
ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੱਛਮੀ ਦਿੱਲੀ ਦੇ ਮਾਇਆਪੁਰੀ ਇਲਾਕੇ ਵਿਚ ਸਟੀਲ ਕਟਿੰਗ ਅਤੇ ਪੈਕਿੰਗ ਸਮੱਗਰੀ ਬਣਾਉਣ ਵਾਲੀ ਫੈਕਟਰੀ ਵਿਚ ਭੀਸ਼ਨ ਅੱਗ ਲੱਗ ਗਈ ਅਤੇ ਅੱਗ ਤੇਜ਼ੀ ਨਾਲ ਫੈਲਦੀ ਹੋਈ ਪਹਿਲੀ ਅਤੇ ਦੂਸਰੀ ਮੰਜ਼ਿਲ ਤੱਕ ਪੁੱਜ ਗਈ | ਇਸ ਦੀ ਸੂਚਨਾ ਉਸੇ ਸਮੇਂ ਪੁਲਿਸ ਅਤੇ ਅੱਗ ਬੁਝਾਓ ਵਿਭਾਗ ਨੂੰ ਦਿੱਤੀ ਗਈ | ਅੱਗ ਬੁਝਾਓ ਵਿਭਾਗ ਦੀਆਂ 18 ਗੱਡੀਆਂ ਅੱਗ ਲੱਗਣ ਵਾਲੀ ਥਾਂ 'ਤੇ ਪੁੱਜੀਆਂ | ਅੱਗ ਲੱਗਣ 'ਤੇ ਫੈਕਟਰੀ ਦਾ ਕੁਝ ਹਿੱਸਾ ਢਹਿ ਵੀ ਗਿਆ | ਅੱਗ ਲੱਗਣ 'ਤੇ ਕਾਲਾ ਧੂੰਆਂ ਸਾਰੇ ਪਾਸੇ ਫੈਲ ਗਿਆ ਅਤੇ ਫੈਕਟਰੀ ਦੇ ਕੋਲ ਕਾਫੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ | ਅੱਗ ਬੁਝਾਓ ਵਿਭਾਗ ਦੇ ਕਰਮਚਾਰੀਆਂ ਨੇ ਬੜੀ ਹੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ | ਅਜੇ ਤੱਕ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ | ਇਸ ਘਟਨਾ 'ਤੇ ਕਿੰਨਾ ਨੁਕਸਾਨ ਹੋਇਆ, ਇਸ ਬਾਰੇ ਅਜੇ ਕੋਈ ਅੰਦਾਜ਼ਾ ਨਹੀਂ ਲਗਾਇਆ ਗਿਆ | ਇਹ ਜ਼ਰੂਰ ਹੈ ਕਿ ਫੈਕਟਰੀ ਵਿਚ ਕਾਫੀ ਸਾਮਾਨ ਪਿਆ ਸੀ ਜਿਸ ਕਰਕੇ ਜ਼ਿਆਦਾ ਹੋਏ ਨੁਕਸਾਨ ਬਾਰੇ ਕੋਈ ਵੀ ਕੁਝ ਨਹੀਂ ਦੱਸ ਰਿਹਾ | ਇਹ ਫੈਕਟਰੀ 500 ਵਰਗ ਗਜ਼ ਵਿਚ ਬਣੀ ਹੋਈ ਸੀ ਅਤੇ ਇਸ ਦੇ ਬੇਸਮੈਂਟ ਤੋਂ ਇਲਾਵਾ ਹੋਰ ਮੰਜ਼ਿਲਾਂ ਬਣੀਆਂ ਹੋਈਆਂ ਸਨ |
ਪਿਛਲੀ ਖ਼ਬਰ ਪੁਲਿਸ ਨੇ ਆਨਲਾਈਨ ਨਿਵੇਸ਼ ਘੁਟਾਲੇ ਦਾ ਕੀਤਾ ਪਰਦਾਫਾਸ਼ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਸੀਲਮਪੁਰ ਵਿਖੇ ਕੀਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।