18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੁਲਿਸ ਨੇ ਆਨਲਾਈਨ ਨਿਵੇਸ਼ ਘੁਟਾਲੇ ਦਾ ਕੀਤਾ ਪਰਦਾਫਾਸ਼

ਅਜੀਤ ਡੈਸਕ 12-06-2026
ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਕੇਂਦਰੀ ਜ਼ਿਲ੍ਹਾ ਪੁਲਿਸ ਸਾਈਬਰ ਨੇ 15.74 ਲੱਖ ਰੁਪਏ ਦੇ ਆਨਲਾਈਨ ਨਿਵੇਸ਼ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਆਪਣੀ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਨਾਂਅ ਸੰਦੀਪ ਸੈਨ (30) ਨਿਵਾਸੀ ਕਰਨਾਲ (ਹਰਿਆਣਾ), ਪ੍ਰੀਕਸ਼ਿਤ (23) ਨਿਵਾਸੀ ਹਿਸਾਰ (ਹਰਿਆਣਾ) ਅਤੇ ਸਚਿਨ ਝੱਕੜ (25) ਨਿਵਾਸੀ ਜ਼ਿਲ੍ਹਾ ਸੀਕਰ (ਰਾਜਸਥਾਨ) ਹਨ | ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਇਕ ਸਰਕਾਰੀ ਕਰਮਚਾਰੀ ਨੇ ਕੀਤੀ ਸੀ | ਉਸ ਨੇ ਪੁਲਿਸ ਨੂੰ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਪਹਿਲਾਂ ਭਰੋਸੇ ਵਿਚ ਲਿਆ ਅਤੇ ਬਾਅਦ ਵਿਚ ਉਸ ਦੇ ਪੈਸੇ ਇਕ ਕੰਪਨੀ ਵਿਚ ਲਗਵਾ ਦਿੱਤੇ ਅਤੇ ਕਾਫੀ ਲਾਭ ਮਿਲਣ ਦਾ ਲਾਲਚ ਦਿੱਤਾ | ਅਖੀਰ ਇਹ ਮੁਲਜ਼ਮ ਗਾਇਬ ਹੋ ਗਏ | ਪੁਲਿਸ ਨੇ ਇਸ ਮਾਮਲੇ ਪ੍ਰਤੀ ਤਕਨੀਕੀ ਜਾਣਕਾਰੀ ਦੇ ਨਾਲ ਖੁਫੀਆ ਜਾਣਕਾਰੀ ਵੀ ਲਈ ਅਤੇ ਅਖੀਰ ਸੰਦੀਪ ਸੈਨ ਨੂੰ ਪਿੰਡ ਸਲਵਾਨ ਜ਼ਿਲ੍ਹਾ ਕਰਨਾਲ (ਹਰਿਆਣਾ) ਤੋਂ ਗਿ੍ਫ਼ਤਾਰ ਕਰ ਲਿਆ ਅਤੇ ਉਸ ਤੋਂ ਕੀਤੀ ਪੁੱਛ ਪੜਤਾਲ ਕਰਨ 'ਤੇ ਇਸ ਦੇ ਦੋਵੇਂ ਸਾਥੀਆਂ ਨੂੰ ਵੀ ਕਾਬੂ ਕਰ ਲਿਆ | ਪੁਲਿਸ ਇਨ੍ਹਾਂ ਤਿੰਨੇ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛ-ਪੜਤਾਲ ਕਰ ਰਹੀ ਹੈ |
ਪਿਛਲੀ ਖ਼ਬਰ ਗਿਆਨੀ ਰਘਬੀਰ ਸਿੰਘ ਨੇ ਸਰਕਾਰ ਦੀ ਚਾਕਰੀ ਨੂੰ ਦਿੱਤੀ ਤਰਜੀਹ, ਅਕਾਲ ਤਖ਼ਤ ਦੇ ਹੁਕਮਾਂ ਦੀ ਕੀਤੀ ਉਲੰਘਣਾ- ਸਰਨਾ ਅਗਲੀ ਖ਼ਬਰ ਦਿੱਲੀ ਦੇ ਮਾਇਆਪੁਰੀ ਇਲਾਕੇ 'ਚ ਇਕ ਫੈਕਟਰੀ ਵਿਚ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।