ਅੱਧਾ ਕਿੱਲੋ ਤੋਂ ਵੱਧ ਅਫ਼ੀਮ ਸਮੇਤ ਤਿੰਨ ਨੌਜਵਾਨ ਕਾਬੂ
ਅਜੀਤ ਡੈਸਕ
17-06-2026
ਸੜਕ ਹਾਦਸੇ 'ਚ ਬਜ਼ੁਰਗ ਔਰਤ ਗੰਭੀਰ ਜ਼ਖਮੀ
ਕਾਲਾਂਵਾਲੀ/ਸਿਰਸਾ, 16 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਡੇਰਾ ਜਗਮਾਲਵਾਲੀ ਨੇੜੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਸਪੀਡ ਬ੍ਰੇਕਰ 'ਤੇ ਕੰਟਰੋਲ ਗੁਆ ਬੈਠਾ, ਜਿਸ ਕਾਰਨ ਉਸ ਦੇ ਪਿੱਛੇ ਬੈਠੀ ਇੱਕ ਬਜ਼ੁਰਗ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ | ਹਾਦਸੇ ਵਿੱਚ ਅÏਰਤ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ | ਜ਼ਖਮੀ ਅÏਰਤ ਦੀ ਪਛਾਣ ਮੁਖਤਿਆਰ ਕੌਰ (75) ਪਤਨੀ ਕਰਤਾਰ ਸਿੰਘ ਵਾਸੀ ਪਿੰਡ ਖੁੱਡੀਆਂ (ਪੰਜਾਬ) ਵਜੋ ਹੋਈ ਹੈ | ਮਿਲੀ ਜਾਣਕਾਰੀ ਉਕਤ ਅÏਰਤ ਆਪਣੇ ਪੁੱਤਰ ਨਾਲ ਮੋਟਰਸਾਈਕਲ 'ਤੇ ਪਿੰਡ ਤਿਲਕੇਵਾਲਾ ਜਾ ਰਹੀ ਸੀ | ਜਿਵੇਂ ਹੀ ਮੋਟਰਸਾਈਕਲ ਡੇਰਾ ਜਗਮਾਲਵਾਲੀ ਨੇੜੇ ਕੋਲ ਸਪੀਡ ਬਰੇਕਰ 'ਤੇ ਪਹੁੰਚਿਆ, ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬਜ਼ੁਰਗ ਔਰਤ ਸੜਕ 'ਤੇ ਡਿੱਗ ਗਈ | ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਜ਼ਖਮੀ ਅÏਰਤ ਦੀ ਦੇਖਭਾਲ ਕੀਤੀ ਅਤੇ ਸਹਾਰਾ ਕਲੱਬ ਦੀ ਐਂਬੂਲੈਂਸ ਦੀ ਮਦਦ ਨਾਲ ਉਸਨੂੰ ਇਲਾਜ ਲਈ ਔਢਾਂ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ | ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ |