30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਡੀਜ਼ਲ ਵਿਕਰੀ ਸੰਬੰਧੀ ਨਵੇਂ ਨਿਯਮਾਂ ਕਾਰਨ ਪੈਟਰੋਲ ਪੰਪਾਂ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ’ਤੇ ਚਰਚਾ

ਅਜੀਤ ਡੈਸਕ 18-06-2026
ਬਠਿੰਡਾ, 17 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਕੇਂਦਰ ਸਰਕਾਰ ਵਲੋਂ ਡੀਜ਼ਲ ਵਿਕਰੀ ਸਬੰਧੀ ਜਾਰੀ ਕੀਤੇ ਨਵੇਂ ਨਿਯਮਾਂ ਕਾਰਨ ਪੈਟਰੋਲ ਪੰਪਾਂ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਬਠਿੰਡਾ ਪੈਟਰੋ ਡੀਲਰਜ਼ ਐਸੋਸੀਏਸ਼ਨ (ਰਜਿ.) ਦੀ ਜਨਰਲ ਮੀਟਿੰਗ ਸਿਵਲ ਲਾਈਨਜ਼ ਕਲੱਬ, ਬਠਿੰਡਾ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਜਗਵੰਤ ਰਾਏ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਕਾਰ ਤੋਂ ਨਿਯਮਾਂ ਵਿਚ ਰਾਹਤ ਦੇਣ ਦੀ ਮੰਗ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਮੌਕੇ ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਇੰਜੀਨੀਅਰ ਮੋਹਨ ਸਿੰਘ ਮਾਵੀ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਉਪਰੰਤ ਪ੍ਰਧਾਨ ਜਗਵੰਤ ਰਾਏ ਬਾਂਸਲ ਨੇ ਪੈਟਰੋਲ ਪੰਪਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਮੈਂਬਰਾਂ ਨੇ ਵੀ ਆਪਣੇ ਸੁਝਾਅ ਦਿੱਤੇ। ਇਸ ਦੌਰਾਨ 11 ਜੂਨ 2026 ਨੂੰ ਜਾਰੀ ਗਜ਼ਟ ਨੋਟੀਫ਼ਿਕੇਸ਼ਨ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੈਂਬਰਾਂ ਨੇ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ ਕਿਸੇ ਵੀ ਗਾਹਕ ਨੂੰ ਇਕ ਦਿਨ ਵਿਚ 200 ਲੀਟਰ ਤੋਂ ਵੱਧ ਡੀਜ਼ਲ ਨਹੀਂ ਦਿੱਤਾ ਜਾ ਸਕੇਗਾ, ਜਦਕਿ ਕਈ ਵੱਡੇ ਵਪਾਰਕ ਵਾਹਨਾਂ ਦੀ ਟੈਂਕੀ ਸਮਰੱਥਾ ਇਸ ਤੋਂ ਵੱਧ ਹੁੰਦੀ ਹੈ ਅਤੇ ਉਹ ਲੰਬੇ ਰੂਟਾਂ ‘ਤੇ ਚੱਲਦੇ ਹਨ। ਇਸ ਤੋਂ ਇਲਾਵਾ ਖੁੱਲ੍ਹੇ ਭਾਂਡਿਆਂ ਵਿਚ ਤੇਲ ਨਾ ਪਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਲਗਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਕਿਸਾਨ ਡਰੰਮਾਂ ਵਗ਼ੈਰਾ ਵਿਚ ਖੁੱਲ੍ਹਾ ਡੀਜ਼ਲ ਲੈ ਕੇ ਜਾਂਦੇ ਹਨ। ਅਜਿਹੇ ਹਾਲਾਤਾਂ ਵਿਚ ਨਵੇਂ ਨਿਯਮ ਕਿਸਾਨਾਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਨੂੰ ਬੇਨਤੀ ਪੱਤਰ ਭੇਜ ਕੇ ਪੈਟਰੋਲ ਪੰਪ ਚਾਲਕਾਂ ਅਤੇ ਕਿਸਾਨਾਂ ਲਈ ਢੁਕਵੀਂ ਛੋਟ ਦੇਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਆਸ਼ੂਤੋਸ਼ ਚੰਦਰ, ਸੰਯੁਕਤ ਸਕੱਤਰ ਕੰਵਰ ਯਾਦਵਿੰਦਰ ਸਿੰਘ, ਕਾਰਜਕਾਰੀ ਮੈਂਬਰ ਕਰਮਯੋਗ ਸਿੰਘ, ਖ਼ਜ਼ਾਨਚੀ ਗੁਰਬਚਨ ਸਿੰਘ ਖੁਰਾਣਾ, ਵਨੀਤ ਬਰਮਾ, ਆਕਾਸ਼ ਭਾਰਗੋ ਅਤੇ ਸਾਬਕਾ ਇੰਸਪੈਕਟਰ ਅੰਗਰੇਜ਼ ਸਿੰਘ ਸਮੇਤ ਹੋਰ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ ਵਿਚ ਰਜਿੰਦਰ ਕੁਮਾਰ ਕਾਲਝਰਾਣੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਦੇ ਫਾਰਮ ਭਰੇ ਅਗਲੀ ਖ਼ਬਰ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਸ਼ੂਟਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।