30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਫੜੇ 38 ਡੱਬੇ

ਅਜੀਤ ਡੈਸਕ 18-06-2026
ਨਵੀਂ ਦਿੱਲੀ, 17 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਦੁਆਰਕਾ ਜ਼ਿਲ੍ਹੇ ਦੀ ਪੁਲਿਸ ਨੇ 38 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ ਹਨ ਜਿਨ੍ਹਾਂ ’ਚ 1900 ਸ਼ਰਾਬ ਦੇ ਕੁਆਰਟਰ ਸਨ। ਪੁਲਿਸ ਨੇ ਉਸ ਕਾਰ ਨੂੰ ਜ਼ਬਤ ਕਰ ਲਿਆ ਹੈ ਜਿਸ ਵਿਚ ਸ਼ਰਾਬ ਦੇ ਇਹ ਡੱਬੇ ਰੱਖੇ ਹੋਏ ਸਨ। ਇਸ ਮਾਮਲੇ ਪ੍ਰਤੀ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਇਕ ਚਿੱਟੇ ਰੰਗ ਦੀ ਕਾਰ ਵਿਚ ਹਰਿਆਣਾ ਤੋਂ ਗ਼ੈਰ-ਕਾਨੂੰਨੀ ਸ਼ਰਾਬ ਲਿਆਂਦੀ ਜਾ ਰਹੀ ਹੈ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਜਾਲ ਵਿਛਾਇਆ। ਪੁਲਿਸ ਨੇ ਇਕ ਕਾਰ ਨੂੰ ਆਉਂਦੇ ਵੇਖਿਆ ਅਤੇ ਉਸ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚ ਸ਼ਰਾਬ ਦੇ ਡੱਬੇ ਰੱਖੇ ਹੋਏ ਸਨ। ਜਦੋਂ ਪੁਲਿਸ ਨੇ ਕਾਰ ਚਲਾਉਣ ਵਾਲੇ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਆਪਣਾ ਨਾਂਅ ਰਾਹੁਲ (25) ਦੱਸਿਆ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਕਾਫ਼ੀ ਖ਼ਰਾਬ ਹੈ, ਜਿਸ ਕਰਕੇ ਉਹ ਅਜਿਹੇ ਕੰਮ ਵਿਚ ਪੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੇ ਹੋਰ ਸਾਥੀਆਂ ਦਾ ਵੀ ਪੁਲਿਸ ਪਤਾ ਕਰ ਰਹੀ ਹੈ।
ਪਿਛਲੀ ਖ਼ਬਰ ਕਾਲਕਾਜੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿਵਲ ਸੇਵਾਵਾਂ ਵਿਚ 51ਵੇਂ ਸਥਾਨ ’ਤੇ ਰਹਿਣ ਵਾਲੀ ਰਸਨੀਤ ਕੌਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।