24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਲਾਵਾਂ-ਫੇਰੇ ਮਾਮਲੇ ’ਚ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ - ਪਰਮਜੀਤ ਸਿੰਘ ਰਾਣਾ

ਅਜੀਤ ਡੈਸਕ 24-06-2026

ਨਵੀਂ ਦਿੱਲੀ,23ਜੂਨ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਆਗੂ ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇੱਕ ਵਾਇਰਲ ਵੀਡੀਓ ਦਾ ਹਵਾਲਾ ਦੇ ਕੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ ਗੁਰੂ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ । ਸ. ਰਾਣਾ ਨੇ ਦੱਸਿਆ ਕਿ ਇਹ ਵਾਇਰਲ ਵੀਡੀਓ ਇੱਕ ਵਿਆਹ ਸਮਾਗਮ ਦੀ ਹੈ ਅਤੇ ਉਸ ਵਿਚ ਲਾਵਾਂ ਲੈਣ ਸਮੇਂ ਵਿਅਕਤੀ ਵੱਲੋਂ ਆਪਣੇ ਕੁੱਤੇ ਦਾ ਪੱਟਾ ਫੜਿਆ ਹੋਇਆ ਹੈ ਅਤੇ ਕੁੱਤੇ ਨੂੰ ਵੀ ਨਾਲ ਹੀ ਫੇਰੇ ਦੁਆਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਮਰਿਆਦਾ ਦੀ ਘੋਰ ਉਲੰਘਣਾ ਹੈ ਅਤੇ ਇਸ ਮਾਮਲੇ ’ਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਫ਼ਿਲਹਾਲ ਹਾਲੇ ਤਕ ਇਹ ਨਹੀਂ ਪਤਾ ਚੱਲ ਪਾਇਆ ਹੈ ਕਿ ਇਹ ਵਾਇਰਲ ਵੀਡੀਓ ਕਿੱਥੋਂ ਦੀ ਹੈ ਅਤੇ ਉਸ ਮੌਕੇ ਗ੍ਰੰਥੀ ਤੇ ਪਾਠੀ ਸਿੰਘਾਂ ਦੀ ਸੇਵਾ ਕੌਣ ਨਿਭਾ ਰਿਹਾ ਸੀ । ਰਾਣਾ ਨੇ ਸਮੂਹ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਹੈ ਕਿ ਵਾਇਰਲ ਵੀਡੀਓ ਦਾ ਪਤਾ ਲਾਇਆ ਜਾਵੇ ਅਤੇ ਫਿਰ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਦੀ ਪਛਾਣ ਕਰਕੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।

ਪਿਛਲੀ ਖ਼ਬਰ ਹੁਣ ਟਰੈਫ਼ਿਕ ਚਾਲਾਨਾਂ ਦਾ ਨਿਪਟਾਰਾ ਕਰਨ ਲਈ ਲੱਗਣਗੀਆਂ ਵਿਸ਼ੇਸ਼ ਟਰੈਫ਼ਿਕ ਅਦਾਲਤਾਂ ਅਗਲੀ ਖ਼ਬਰ ਕਾਲਕਾ ਤੇ ਕਾਹਲੋਂ ਦੀ ਅਗਵਾਈ ’ਚ ਵਫ਼ਦ ਵਲੋਂ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।