10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਜੰਤਰ-ਮੰਤਰ ’ਤੇ ਲੰਗਰ ਤੇ ਡਾਕਟਰੀ ਸਹਾਇਤਾ ਵੀ ਹੋਈ ਸ਼ੁਰੂ-7ਵੇਂ ਦਿਨ ਵੀ ਪ੍ਰਦਰਸ਼ਨ ਰਿਹਾ ਜਾਰੀ

ਅਜੀਤ ਡੈਸਕ 27-06-2026
ਨਵੀਂ ਦਿੱਲੀ, 26 ਜੂਨ (ਡਾ. ਸੋਢੀ)-ਦਿੱਲੀ ਦੇ ਜੰਤਰ-ਮੰਤਰ ’ਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦਾ ਵਿਰੋਧ 7ਵੇਂ ਦਿਨ ਵੀ ਜਾਰੀ ਹੈ। ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਪਾਰਟੀ ਦੇ ਸਮਰਥਕਾਂ ਦੇ ਨਾਂਲ ਪੂਰੇ ਜੋਸ਼ ਵਿਚ ਡਟੇ ਹੋਏ ਹਨ। ਮੰਚ ’ਤੇ ਸਪੀਚਾਂ ਦਾ ਸਿਲਸਿਲਾ ਜਾਰੀ ਹੈ। ਜੰਤਰ-ਮੰਤਰ ਦੇ ਸਾਰੇ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ। ਸੀ.ਜੇ.ਪੀ. ਤੇ ਬੀ.ਜੇ.ਪੀ. ਦੇ ਸਮਰਥਕਾਂ ਦੀਆਂ ਛੋਟੀਆਂ-ਮੋਟੀਆਂ ਆਪਸੀ ਝੜਪਾਂ ਤੇ ਬਹਿਸਬਾਜ਼ੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਦੇ ਬਾਰੇ ਅਭਿਜੀਤ ਦੀਪਕੇ ਵਾਰ-ਵਾਰ ਪੁਲਿਸ ਨੂੰ ਜਾਣਕਾਰੀ ਵੀ ਦੇ ਰਿਹਾ ਹੈ। ਇਸ ਪ੍ਰਦਰਸ਼ਨ ਵਿਚ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਹੋ ਰਹੀ ਹੈ। ਇਸ ਪ੍ਰਦਰਸ਼ਨ ਦੇ ਵਿਚ ਦੂਸਰੇ ਰਾਜਾਂ ਤੋਂ ਵੀ ਲੋਕ ਆ ਕੇ ਇਨ੍ਹਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ। ਜੰਤਰ-ਮੰਤਰ ’ਤੇ ਸਮਾਜ ਸੇਵੀ ਸੰਸਥਾਵਾਂ ਲੰਗਰ ਪਾਣੀ ਦੀ ਸੇਵਾ ਲਗਾਤਾਰ ਕਰ ਰਹੀਆਂ ਹਨ। ਇਸ ਤੋਂ ਇਲਾਵਾ ਫਲ ਅਤੇ ਹੋਰ ਚੀਜ਼ਾਂ ਵੀ ਖਾਣ ਵਾਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਹੀ ਥਾਂ ’ਤੇ ਡਿਸਪੈਂਸਰੀ ਵੀ ਚਾਲੂ ਕਰ ਦਿੱਤੀ ਗਈ ਹੈ, ਜਿੱਥੇ ਕਿ ਡਾਕਟਰ ਚੈਕਅੱਪ ਕਰ ਰਹੇ ਹਨ। ਸਮਾਜ ਸੇਵਾ ਵਿਚ ਲੜਕੀਆਂ ਵੀ ਪਿੱਛੇ ਨਹੀਂ ਹਨ। ਰੋਜ਼ਾਨਾ ਜੰਤਰ-ਮੰਤਰ ’ਤੇ ਆਮ ਲੋਕ ਵੀ ਆ ਰਹੇ ਹਨ ਅਤੇ ਉਹ ਦਵਾਈਆਂ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਦੇ ਕੇ ਜਾ ਰਹੇ ਹਨ।
ਪਿਛਲੀ ਖ਼ਬਰ ਦੇਸ਼ ਦਾ ਨੌਜਵਾਨ ‘ਐਮਰਜੈਂਸੀ’ ਦੇ ਕਾਲੇ ਚੈਪਟਰ ਤੋਂ ਅਣਜਾਣ ਨਹੀ਼-ਸਮ੍ਰਿਤੀ ਇਰਾਨੀ ਅਗਲੀ ਖ਼ਬਰ ਯੋਗਾ ਕਈ ਸਮੱਸਿਆਵਾਂ ਦਾ ਹੱਲ ਹੈ-ਕੰਚਨ ਸ਼ਰਮਾ ਯੋਗਾਧਾਰਾ ਵੈਲਨੈੱਸ ਐਂਡ ਹੀਲਿੰਗ ਸਟੂਡੀਓ ਦੇ ਡਾਇਰੈਕਟਰ ਨੇ ਯੋਗ ਅਭਿਆਸੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।