01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਜੰਤਰ ਮੰਤਰ ’ਤੇ ਕਿਸਾਨ ਆਗੂ, ਪਾਰਟੀਆਂ ਦੇ ਨੇਤਾ, ਸੰਸਥਾਵਾਂ ਦੇ ਆਗੂ ਅਤੇ ਹੋਰ ਪੁੱਜ ਰਹੇ ਨੇ ਸੀ.ਜੇ.ਪੀ. ਨੂੰ ਸਮਰਥਨ ਦੇਣ

ਅਜੀਤ ਡੈਸਕ 01-07-2026

ਨਵੀਂ ਦਿੱਲੀ, 30 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਜੰਤਰ ਮੰਤਰ ’ਤੇ ਕਾਕਰੋਚ ਜਨਤਾ ਪਾਰਟੀ ਦਾ ਧਰਨਾ ਲਗਾਤਾਰ ਜਾਰੀ ਹੈ ਅਤੇ ਇਹ ਧਰਨਾ ਹੁਣ ਵੱਡਾ ਰੂਪ ਧਾਰ ਰਿਹਾ ਹੈ। ਇਸ ਥਾਂ ’ਤੇ ਕਿਸਾਨ ਮੋਰਚੇ ਦੀ ਤਰ੍ਹਾਂ ਕੱਚੇ ਤੌਰ ’ਤੇ ਟੈਂਟ ਲੱਗਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿਚ ਪ੍ਰਦਰਸ਼ਨਕਾਰੀਆਂ ਨੇ ਆਪਣਾ ਟਿਕਾਣਾ ਬਣਾਇਆ ਹੈ। ਧੁੱਪ, ਗਰਮੀ, ਬਾਰਿਸ਼ ਤੋਂ ਬਚਣ ਲਈ ਇਨ੍ਹਾਂ ਲੋਕਾਂ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਹੈ। ਇਸ ਥਾਂ ’ਤੇ ਜੋ ਮੰਚ ਬਣਿਆ ਹੈ ਉਸ ਦਾ ਦਾਇਰਾ ਵਧਾ ਕੇ ਉਪਰ ਛੱਤ ਨੂੰ ਮਜ਼ਬੂਤ ਬਣਾਇਆ ਗਿਆ ਹੈ। ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾ ਰਿਹਾ ਹੈ ਕਿ ਮੰਚ ’ਤੇ ਜ਼ਿਆਦਾ ਲੋਕ ਨਾ ਆਉਣ। ਮੰਚ ਦੇ ਹੇਠਲੇ ਪਾਸੇ ਬੈਰੀਕੇਡ ਲੱਗੇ ਹੋਣ ਕਾਰਨ ਲੋਕ ਮੰਚ ਦੇ ਨਜ਼ਦੀਕ ਨਹੀਂ ਜਾ ਸਕਦੇ। ਪੁਲਿਸ ਨੇ ਧਰਨੇ ਵਾਲੀ ਥਾਂ ਦੇ ਆਸ-ਪਾਸ ਬੈਰੀਕੇਡ ਲਗਾ ਕੇ ਇਸ ਥਾਂ ਨੂੰ ਆਪਣੇ ਅਧੀਨ ਰੱਖਿਆ ਹੋਇਆ ਹੈ। ਸਵੇਰੇ ਤੋਂ ਲੈ ਕੇ ਰਾਤ ਤੱਕ ਜੰਤਰ ਮੰਤਰ ’ਤੇ ਦੂਸਰੇ ਰਾਜਾਂ ਤੋਂ ਇਲਾਵਾ ਵੱਖ-ਵੱਸ਼ ਸ਼ਖ਼ਸੀਅਤਾਂ, ਸੰਸਥਾਵਾਂ ਦੇ ਅਹੁਦੇਦਾਰ, ਕਿਸਾਨ ਆਗੂ ਅਤੇ ਵੱਖ-ਵੱਖ ਪਾਰਟੀਆਂ ਦੇ ਨੇਤਾ ਕਾਕਰੋਚ ਜਨਤਾ ਪਾਰਟੀ ਨੂੰ ਆਪਣਾ ਸਮਰਥਨ ਕਰ ਰਹੇ ਹਨ। ਇੱਥੇ ਵੀ ਇਕ ਵਿਦਿਆਰਥੀ 6 ਜੂਨ ਤੋਂ ਭੁੱਖ ਹੜਤਾਲ ’ਤੇ ਬੈਠਾ ਹੈ। ਇਸ ਵਿਦਿਆਰਥੀ ਦਾ ਨਾਂਅ ਏਰੇਨ ਕੁਮਾਰ ਹੈ ਜੋ ਕਿ ਛੱਤੀਸਗੜ ਤੋਂ ਵਿਸ਼ੇਸ਼ ਤੌਰ ’ਤੇ ਇੱਥੇ ਆਇਆ ਹੈ। ਇਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਉਦੋਂ ਤੱਕ ਭੁੱਖ ਹੜਤਾਲ ’ਤੇ ਰਹੇਗਾ ਜਦੋਂ ਤੱਕ ਵਿਦਿਆਰਥੀਆਂ ਦੀ ਮੰਗ ਨਹੀਂ ਮੰਨੀ ਜਾਂਦੀ। ਇਸੇ ਤਰ੍ਹਾਂ ਹੀ ਮੰਚ ਦੇ ਕੋਲ ਹੀ ਪੀ.ਐਚ.ਡੀ. ਕਰਨ ਵਾਲੇ ਨਹੀਂ, ਦਿਨੇਸ਼, ਮਨੀਸ਼ ਤੇ ਦੀਪਕ ਨੇ ਗੱਲ ਕਰਦਿਆਂ ਕਿਹਾ ਕਿ ਉਹ ਵੀ ਭੁੱਖ ਹੜਤਾਲ ’ਤੇ ਹਨ ਅਤੇ ਜਿੰਨੀ ਦੇਰ ਉਨ੍ਹਾਂ ਦਾ ਸਰੀਰ ਸਾਥ ਦੇਵੇਗਾ, ਉਹ ਹੜਤਾਲ ’ਤੇ ਰਹਿਣਗੇ। ਮੰਚ ਦੇ ਇਕ ਹੋਰ ਪਾਸੇ ਸ਼ੀਤਲ ਜੋ ਕਿ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹੈ, ਉਸ ਨੇ ਵੀ ਭੁੱਖ ਹੜਤਾਲ ਆਪਣੇ ਵਿਦਿਆਰਥੀਆਂ ਨਾਲ ਮਿਲ ਕੇ ਕੀਤੀ ਹੋਈ ਹੈ। ਧਰਨੇ ਵਾਲੀ ਥਾਂ ’ਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਵਰਕਰ ਸਿਮਰਨ ਵਿਨਾਇਕ ਅਤੇ ਅੰਨੇਨਿਆ ਨੇ ਗੱਲ ਕਰਦੇ ਦੱਸਿਆ ਕਿ ਉਹ ਸਾਹਿਤ ਵੰਡ ਰਹੇ ਹਨ। ਇਸ ਥਾਂ ’ਤੇ ਮੁਸਲਿਮ, ਸਿੱਖ, ਹਿੰਦੂ ਭਰਾਵਾਂ ਨੇ ਪ੍ਰਦਰਸ਼ਨਕਾਰੀ ਅਤੇ ਹੋਰ ਸਾਰਿਆਂ ਲਈ ਲੰਗਰ ਲਗਾਇਆ ਹੋਇਆ ਹੈ।

ਪਿਛਲੀ ਖ਼ਬਰ ਐੱਸ.ਆਈ.ਟੀ. ਗਠਿਤ ਕਰ ਕੇ ਦਿੱਲੀ ਕਮੇਟੀ ਦੇ ਖਾਤਿਆਂ ਦੀ ਕਰਵਾਈ ਜਾਵੇ ਫੋਰੈਂਸਿਕ ਜਾਂਚ- ਪਰਮਜੀਤ ਸਿੰਘ ‘ਵੀਰਜੀ’ ਅਗਲੀ ਖ਼ਬਰ ਮਯੂਰ ਵਿਹਾਰ ’ਚ ਲੱਗਾ ਨੈਤਿਕ ਸਿੱਖਿਆ ਪ੍ਰਤੀ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।