31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸ਼੍ਰੋਮਣੀ ਕਮੇਟੀ ‘ਮਾਂ ਖੇਡ ਕਬੱਡੀ’ ਨੂੰ ਸਿੱਖੀ ਸਰੂਪ ਵਿਚ ਕਰੇਗੀ ਉਤਸ਼ਾਹਿਤ - ਜਥੇਦਾਰ ਮੰਨਣ

ਅਜੀਤ ਡੈਸਕ 10-07-2026
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਸਿੱਖੀ ਸਰੂਪ ’ਚ ਕਬੱਡੀ ਖੇਡਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵੱਡਾ ਉਪਰਾਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੱਤੀ ਕਿ ‘ਮਾਂ ਖੇਡ ਕਬੱਡੀ’ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਗੁਰਸਿੱਖ ਨੌਜਵਾਨਾਂ ਨੂੰ ਨਿਪੁੰਨ ਖਿਡਾਰੀ ਬਣਾਉਣ ਲਈ ਟਰਾਇਲ ਲਿਆ ਸੀ, ਜਿਸ ’ਚ 30 ਨੌਜਵਾਨ ਕਬੱਡੀ ਖੇਡ ਲਈ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖੀ ਸਰੂਪ ’ਚ ਸਾਰੇ ਨੌਜਵਾਨਾਂ ਨੂੰ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਦੀ ਰਿਹਾਇਸ਼ ਸਾਰੀਆਂ ਖਾਣ-ਪੀਣ ਅਤੇ ਸਿਹਤ ਸਹੂਲਤਾਂ ਸ਼੍ਰੋਮਣੀ ਕਮੇਟੀ ਵਲੋਂ ਮੁਫ਼ਤ ਦਿੱਤੀਆਂ ਜਾਣਗੀਆਂ। ਜੱਥੇਦਾਰ ਮੰਨਣ ਨੇ ਕਿਹਾ ਕਿ ਜਿਹੜੇ ਨੌਜਵਾਨ ਕਬੱਡੀ ਖੇਡ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਹੋਣਗੇ, ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਛੇ ਮਹੀਨਿਆਂ ਦੀ ਸਿਖਲਾਈ ਉਪਰੰਤ ਚੰਗੇ ਖਿਡਾਰੀਆਂ ਨੂੰ ਮੈਰਿਟ ਦੇ ਅਧਾਰ ’ਤੇ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਸਮਾਂ ਆਉਣ ’ਤੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ’ਚ ਪੱਕੇ ਤੌਰ ’ਤੇ ਖਿਡਾਰੀ ਨਿਯੁਕਤ ਕਰਕੇ ਨਿਯਮਾਂ ਅਨੁਸਾਰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵਲੋਂ ਅਜਿਹਾ ਕਦਮ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਵਲੋਂ ਵਰਜਿਤ ਕਰਕੇ, ਚੰਗੇ ਖਿਡਾਰੀ ਪੈਦਾ ਕਰਨ ਹੈ, ਉੱਥੇ ਦੇਸ਼-ਵਿਦੇਸ਼ ’ਚ ਸਿੱਖੀ ਸਰੂਪ ’ਚ ਕਬੱਡੀ ਖਿਡਾਰੀਆਂ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਤ ਕਰਨਾ ਵੀ ਇਕ ਵੱਡਾ ਮੰਤਵ ਹੈ।
ਪਿਛਲੀ ਖ਼ਬਰ ਵਪਾਰੀ ਭਲਾਈ ਬੋਰਡ ਦੇ ਚੇਅਰਮੈਨ ਰਾਜੇਸ਼ ਠਕਰਾਲ ਅਤੇ ਉਪ ਚੇਅਰਮੈਨ ਰਾਕੇਸ਼ ਬਿੰਦਲ ਦਾ ਨਰਾਇਣਗੜ੍ਹ ਵਿਖੇ ਸ਼ਾਨਦਾਰ ਸਵਾਗਤ... ਅਗਲੀ ਖ਼ਬਰ ਕਨਫੈਕਸ਼ਰੀ ਦੀ ਦੁਕਾਨ ’ਤੇ ਛਾਪਾ, 5100 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।