02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸੁਪਰੀਮ ਕੋਰਟ ਵਲੋਂ 21, 22 ਤੇ 23 ਅਗਸਤ ਨੂੰ ਲਗਾਈ ਜਾਵੇਗੀ ਵਿਸ਼ੇਸ਼ ਅਦਾਲਤ

ਯਮੁਨਾਨਗਰ, 1 ਅਗਸਤ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ. ਜੇ ਐਮ.

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ. ਜੇ ਐਮ. ਸੁਮਿੱਤਰਾ ਕਾਦੀਆਂ ਵਿਸ਼ੇਸ਼ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ ਹੋਏ 02-08-2026
ਯਮੁਨਾਨਗਰ, 1 ਅਗਸਤ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ. ਜੇ ਐਮ. ਸੁਮਿੱਤਰਾ ਕਾਦੀਆਂ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ 21, 22 ਅਤੇ 23 ਅਗਸਤ ਨੂੰ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਆਪਣੇ ਲੰਬਿਤ ਕੇਸ ਦਾ ਨਿਪਟਾਰਾ ਕਰਵਾਉਣਾ ਚਾਹੁੰਦੇ ਹੈ ਤਾਂ ਉਸ ਨੂੰ ਇਸ ਵਿਸ਼ੇਸ਼ ਨਿਪਟਾਰਾ ਸਮਾਗਮ ‘ਚ ਆਪਣਾ ਕੇਸ ਸੂਚੀਬੱਧ ਕਰਵਾਉਣ ਲਈ ਨਜ਼ਦੀਕੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਇਸ ਵਿਸ਼ੇਸ਼ ਨਿਪਟਾਰਾ ਸਮਾਰੋਹ ‘ਚ ਵਿਚਾਰੇ ਜਾਣ ਵਾਲੇ ਕੇਸ ਚੈੱਕ ਨਾਲ ਸੰਬੰਧਿਤ ਕੇਸ (ਐਨ. ਆਈ. ਐਕਟ), ਪੈਸੇ ਦੀ ਵਸੂਲੀ ਦੇ ਕੇਸ, ਅਪਰਾਧਿਕ ਮਾਮਲੇ (ਜਿਨ੍ਹਾਂ ਦਾ ਕਾਨੂੰਨੀ ਤੌਰ ‘ਤੇ ਨਿਪਟਾਰਾ ਕੀਤਾ ਜਾ ਸਕਦਾ ਹੈ), ਦੁਰਘਟਨਾ ਦਾਅਵੇ ਦੇ ਕੇਸ (ਐਮ. ਏ. ਸੀ. ਟੀ.), ਕਿਰਤ ਤੇ ਰੁਜ਼ਗਾਰ ਨਾਲ ਸੰਬੰਧਿਤ ਵਿਵਾਦ, ਪਰਿਵਾਰਕ ਵਿਵਾਦ ਦੇ ਮਾਮਲੇ, ਕਿਰਾਏ ਨਾਲ ਸੰਬੰਧਿਤ ਮਾਮਲੇ, ਤਬਾਦਲਾ ਪਟੀਸ਼ਨਾਂ (ਸਿਵਲ ਤੇ ਅਪਰਾਧਿਕ), ਰੱਖ-ਰਖਾਅ ਨਾਲ ਸੰਬੰਧਿਤ ਮਾਮਲੇ, ਜ਼ਮੀਨ ਪ੍ਰਾਪਤੀ ਤੇ ਜ਼ਮੀਨ ਵਿਵਾਦ ਦੇ ਮਾਮਲੇ, ਸੇਵਾ ਨਾਲ ਸੰਬੰਧਿਤ ਮਾਮਲੇ ਤੇ ਮਾਲੀਆ ਮਾਮਲੇ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਕੀਲ ਅਤੇ ਮੁਕੱਦਮੇਬਾਜ਼ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈੱਬਸਾਈਟ ‘ਤੇ ਹਰਿਆਣਾ ਦੇ ਅਧਿਕਾਰ ਖੇਤਰ ‘ਚ ਪੈਦਾ ਹੋਣ ਵਾਲੇ ਰੈਫ਼ਰ ਕੀਤੇ ਕੇਸਾਂ ਦੀ ਸੂਚੀ ਦੇਖ ਸਕਦੇ ਹਨ। ਉਨ੍ਹਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਕੇਸ ਪਹਿਲਾਂ ਤੋਂ ਰੈਫ਼ਰ ਕੀਤੇ ਕੇਸਾਂ ‘ਚ ਸ਼ਾਮਿਲ ਨਹੀਂ ਹੈ ਤਾਂ ਉਹ ਵੈੱਬਸਾਈਟ https :// www . sci . gov . in ‘ਤੇ ਉਪਲੱਬਧ ਗੂਗਲ ਫਾਰਮ ਰਾਹੀਂ ਵੇਰਵੇ ਜਮ੍ਹਾਂ ਕਰਵਾ ਕੇ ਆਪਣਾ ਕੇਸ ਰੈਫ਼ਰ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਅਤੇ ਪ੍ਰਭਾਵਸ਼ਾਲੀ ਨਿਪਟਾਰਾ, ਆਪਸੀ ਸਮਝੌਤਾ, ਸਰਲ ਪ੍ਰਕਿਰਿਆ, ਅੰਤਿਮ ਅਤੇ ਬਾਈਡਿੰਗ ਫ਼ੈਸਲਾ ਰੈਜ਼ੋਲੂਸ਼ਨ ਫੰਕਸ਼ਨ ਦੇ ਫਾਇਦੇ ਹਨ।
ਪਿਛਲੀ ਖ਼ਬਰ ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਆਨਰੇਰੀ ਜਨਰਲ ਸਕੱਤਰ ਮੀਨਾ ਕੰਬੋਜ ਵਲੋਂ ਬਾਲਕੁੰਜ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ ਹਰ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਲਗਾਏ ਜਾ ਰਹੇ ਨੇ ਸਮਾਧਾਨ ਕੈਂਪ : ਡੀ ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।