13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਹੱਡੀਆਂ ਦੀ ਜਾਂਚ ਕੈਂਪ ’ ਚ 75 ਮਰੀਜ਼ਾਂ ਦੀ ਕੀਤੀ ਜਾਂਚ

ਕਾਲਾਂਵਾਲੀ/ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਮਾਈਕਰੋ ਲੈਬ ਦੇ ਸਹਿਯੋਗ ਨਾਲ ਬਾਈਪਾਸ ਰੋਡ ’ਤੇ ਸਥਿਤ ਸਿੰਗਲਾ ਆਯੁਰਵੈਦਿਕ ਹਸਪਤਾਲ ਵਿਖੇ ਹੱਡੀਆਂ ਦੀ ਜਾਂਚ ਦਾ ਮੁਫ਼ਤ ਕੈਂਪ ਲਾਇਆ ਗਿਆ। ਕੈਂਪ ਵਿੱਚ ਐਸ.

ਕਾਲਾਂਵਾਲੀ ਵਿਖੇ ਸਿਹਤ ਜਾਂਚ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ। ਤਸਵੀਰ : ਪੰਨੀਵਾਲੀਆ 13-08-2026
ਕਾਲਾਂਵਾਲੀ/ਸਿਰਸਾ, 12 ਅਗਸਤ (ਭੁਪਿੰਦਰ ਪੰਨੀਵਾਲੀਆ)- ਮਾਈਕਰੋ ਲੈਬ ਦੇ ਸਹਿਯੋਗ ਨਾਲ ਬਾਈਪਾਸ ਰੋਡ ’ਤੇ ਸਥਿਤ ਸਿੰਗਲਾ ਆਯੁਰਵੈਦਿਕ ਹਸਪਤਾਲ ਵਿਖੇ ਹੱਡੀਆਂ ਦੀ ਜਾਂਚ ਦਾ ਮੁਫ਼ਤ ਕੈਂਪ ਲਾਇਆ ਗਿਆ। ਕੈਂਪ ਵਿੱਚ ਐਸ.ਪੀ.ਐਸ ਹਸਪਤਾਲ ਦੇ ਡਾ. ਰਾਜਪਾਲ ਬੈਨੀਵਾਲ, ਡਾ: ਸੰਜੀਵ ਸਿੰਗਲਾ, ਮਾਈਕਰੋ ਲੈਬ ਦੇ ਸੌਰਭ ਵਰਮਾ, ਡਾ. ਵਿਕਾਸ ਗਰਗ, ਡਾ. ਪ੍ਰਦੀਪ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੇ ਨਾਲ ਹੀ ਸਿੰਗਲਾ ਆਯੁਰਵੈਦਿਕ ਹਸਪਤਾਲ ਦੀ ਸਮੁੱਚੀ ਟੀਮ ਨੇ ਮਰੀਜ਼ਾਂ ਦੀ ਜਾਂਚ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਨਿਊ ਲਾਈਫ ਲਾਈਨ ਚੈਰੀਟੇਬਲ ਲੈਬ ਵੱਲੋਂ ਬਲੱਡ ਸ਼ੂਗਰ ਦੀ ਜਾਂਚ ਮੁਫ਼ਤ ਕੀਤੀ ਗਈ। ਮਾਈਕਰੋ ਲੈਬ ਵੱਲੋਂ ਬੀ.ਐਮ.ਡੀ ਟੈਸਟ (ਹੱਡੀਆਂ ਦਾ ਮਾਪ ਟੈਸਟ) ਵੀ ਮੁਫ਼ਤ ਕੀਤਾ ਗਿਆ। ਕੈਂਪ ਵਿੱਚ ਡਾ. ਰਾਜਪਾਲ ਬੈਨੀਵਾਲ ਨੇ 75 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਡਾ. ਸੰਜੀਵ ਸਿੰਗਲਾ ਨੇ ਕਿਹਾ ਕਿ ਜੋੜਾਂ ਦੇ ਦਰਦ ਦੇ ਮਰੀਜ਼ਾਂ ਨੂੰ ਬਾਸੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਕੈਂਪ ਵਿੱਚ 65 ਦੇ ਕਰੀਬ ਮਰੀਜਾਂ ਦਾ ਬੀ.ਐਮ.ਡੀ ਟੈਸਟ, 40 ਵਿਅਕਤੀਆਂ ਦਾ ਸ਼ੂਗਰ ਟੈਸਟ ਕਰਕੇ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਕਿਰਨ ਕੌਰ, ਲਵਪ੍ਰੀਤ ਕੌਰ, ਗੌਰਵ, ਰਾਹੁਲ ਕੁਮਾਰ, ਬੀਰਬਲ ਦਾਸ, ਸੌਰਵ ਵਰਮਾ, ਡਾ. ਵਿਕਾਸ, ਡਾ. ਨਰੇਸ਼ ਸਿੰਗਲਾ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਰਜਿਸਟਰੇਸ਼ਨ ਕੈਂਪ ਲਗਾਇਆ ਗੁਰਦੁਆਰਾ ਸਾਹਿਬ ਨਗਰ ਕਮਾਣਾ ਵਿਖੇ... ਅਗਲੀ ਖ਼ਬਰ ਕਾਲਾਂਵਾਲੀ ’ ਚ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ ਚ ਕੱਢੀ ਗਈ ਤਿਰੰਗਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।