02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਨਵੀਂ ਦਾਣਾ ਮੰਡੀ ਨੇੜੇ ਸਥਿਤ ਰੈਸਟੋਰੈਂਟ ’ਚ ਥਾਣਾ ਦੋ ਦੀ ਪੁਲਿਸ ਵਲੋਂ ਦੇਰ ਰਾਤ ਛਾਪੇਮਾਰੀ

ਜਲੰਧਰ, 1 ਨਵੰਬਰ (ਜਤਿੰਦਰ ਪੰਮੀ)–ਵਰਕਸ਼ਾਪ ਚੌਕ ਵਿਖੇ ਨਵੀਂ ਦਾਣਾ ਮੰਡੀ ਦੇ ਨੇੜੇ ਪੈਂਦੇ ਗਲਾਸੀ ਜੰਕਸ਼ਨ ਨਾਮ ਦੇ ਰੈਸਟੋਰੈਂਟ ਵਿੱਚ ਅੱਜ ਦੇਰ ਰਾਤ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਏ. ਸੀ.

ਗੱਲਬਾਤ ਕਰਦੇ ਹੋਏ ਏ. ਸੀ. ਪੀ. ਸੈਂਟਰਲ ਰਾਜੇਸ਼ ਠਾਕੁਰ 02-11-2026
ਜਲੰਧਰ, 1 ਨਵੰਬਰ (ਜਤਿੰਦਰ ਪੰਮੀ)–ਵਰਕਸ਼ਾਪ ਚੌਕ ਵਿਖੇ ਨਵੀਂ ਦਾਣਾ ਮੰਡੀ ਦੇ ਨੇੜੇ ਪੈਂਦੇ ਗਲਾਸੀ ਜੰਕਸ਼ਨ ਨਾਮ ਦੇ ਰੈਸਟੋਰੈਂਟ ਵਿੱਚ ਅੱਜ ਦੇਰ ਰਾਤ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਏ. ਸੀ. ਪੀ. ਸੈਂਟਰਲ ਰਜੇਸ਼ ਠਾਕੁਰ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਉਥੋਂ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਉਕਤ ਰੈਸਟੋਰੈਂਟ ਦੇ ਅੰਦਰ ਕਥਿਤ ਤੌਰ ’ਤੇ ਹੁੱਕਾ ਬਾਰ ਚਲਾਏ ਜਾਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਪੁਲਿਸ ਨੇ ਏ. ਸੀ. ਪੀ. ਸੈਂਟਰਲ ਰਾਜੇਸ਼ ਠਾਕੁਰ ਤੇ ਥਾਣਾ ਮੁਖੀ ਅਨੂ ਪਲਿਆਲ ਦੀ ਅਗਵਾਈ ਹੇਠ ਛਾਪਿਆ ਮਾਰਿਆ। ਪੁਲਿਸ ਵੱਲੋਂ ਕੀਤੀ ਗਈ ਉਕਤ ਛਾਪੇਮਾਰੀ ਦੀ ਭਿਣਕ ਪੈਣ ’ਤੇ ਮੀਡੀਆ ਕਰਮੀ ਵੀ ਮੌਕੇ ਤੇ ਪੁੱਜ ਗਏ। ਜਦੋਂ ਇਸ ਸਬੰਧੀ ਏ. ਸੀ. ਪੀ. ਰਾਜੇਸ਼ ਠਾਕੁਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਾਲੇ ਜਾਂਚ ਕਰ ਰਹੇ ਹਨ। ਜਾਂਚ ਉਪਰੰਤ ਹੀ ਉਹ ਕੋਈ ਜਾਣਕਾਰੀ ਦੇ ਸਕਦੇ ਹਨ। ਇਹ ਦੱਸਿਆ ਜਾ ਰਿਹਾ ਹੈ ਕਿ ਉਕਤ ਰੈਸਟੋਰੈਂਟ ਵਿੱਚ ਪਹਿਲਾਂ ਵੀ ਪੁਲਿਸ ਛਾਪੇਮਾਰੀ ਕੀਤੀ ਗਈ ਸੀ। ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਇਸ ਛਾਪੇਮਾਰੀ ਸਬੰਧੀ ਹੋਰ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਪਿਛਲੀ ਖ਼ਬਰ ਪੁਲਿਸ ਨੇ ਕੰਮ ਰੁਕਵਾਇਆ, ਫਿਰ ਵੀ ਰਾਤ ਦੇ ਹਨੇਰੇ ’ਚ ਲੱਗਦਾ ਰਿਹਾ ਮੋਬਾਈਲ ਟਾਵਰ! ਅਗਲੀ ਖ਼ਬਰ ਮਹਾਂਵੀਰ ਦਲ ਚੈਰੀਟੇਬਲ ਹਸਪਤਾਲ ਦੀ ਨਵੀਂ ਅਤਿ-ਆਧੁਨਿਕ ਇਮਾਰਤ ਦਾ ਨੀਂਹ ਪੱਥਰ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।