18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡੱਬਵਾਲੀ ਵਿਖੇ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਦਾ ਪੁਤਲਾ ਸਾੜਦੇ ਹੋਏ ਸਫ਼ਾਈ ਕਰਮਚਾਰੀ। ਸਫ਼ਾਈ ਕਾਮਿਆਂ ਨੇ ਫੂਕਿਆ ਸਥਾਨਕ ਸਰਕਾਰਾਂ ਮੰਤਰੀ ਦਾ ਪੁਤਲਾ ਵਿਧਾਇਕ ਦੇ ਸਟਾਫ਼ ਨੂੰ ਸੌਂਪਿਆ ਮੰਗ-ਪੱਤਰ, ਸਰਕਾਰ ’ਤੇ ਵਾਅਦਾ ਖਿਲਾਫ਼ੀ ਦੇ ਦੋਸ਼

ਡੱਬਵਾਲੀ, 17 ਅਗਸਤ (ਇਕਬਾਲ ਸਿੰਘ ਸ਼ਾਂਤ)-ਮੰਗਾਂ ਦੇ ਨਿਪਟਾਰੇ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਬੇਰੁੱਖੀ ਤੋਂ ਖ਼ਫ਼ਾ ਹੋ ਕੇ ਹੜਤਾਲ ‘ਤੇ ਉੱਤਰੇ ਨਗਰ ਪਰਿਸ਼ਦ ਦੇ ਸਫ਼ਾਈ ਕਾਮਿਆਂ ਨੇ ਅੱਜ ਮੁੱਖ ਬਾਜ਼ਾਰ ਵਿੱਚ ਜ਼ੋਰਦਾਰ ਰੋਸ ਵਿਖਾਵਾ ਕੀਤਾ। ਕਾਮਿਆਂ ਨੇ ਬਾਜ਼ਾਰ ਦੇ ਸ਼ਹੀਦ ਚੌਕ ‘ਤੇ ਹਰਿਆਣਾ ਦੇ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਦਾ ਪੁਤਲਾ ਫੂਕ ਕੇ ਸਰਕਾਰ ‘ਤੇ ਵਾਅਦਾ-ਖ਼ਿਲਾਫ਼ੀ ਦੇ ਦੋਸ਼ ਲਗਾਉਂਦੇ ਤਿੱਖੀ ਨਾਅਰੇਬਾਜ਼ੀ ਕੀਤੀ।

ਅਜੀਤ ਡੈਸਕ 18-08-2026
ਡੱਬਵਾਲੀ, 17 ਅਗਸਤ (ਇਕਬਾਲ ਸਿੰਘ ਸ਼ਾਂਤ)-ਮੰਗਾਂ ਦੇ ਨਿਪਟਾਰੇ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਬੇਰੁੱਖੀ ਤੋਂ ਖ਼ਫ਼ਾ ਹੋ ਕੇ ਹੜਤਾਲ ‘ਤੇ ਉੱਤਰੇ ਨਗਰ ਪਰਿਸ਼ਦ ਦੇ ਸਫ਼ਾਈ ਕਾਮਿਆਂ ਨੇ ਅੱਜ ਮੁੱਖ ਬਾਜ਼ਾਰ ਵਿੱਚ ਜ਼ੋਰਦਾਰ ਰੋਸ ਵਿਖਾਵਾ ਕੀਤਾ। ਕਾਮਿਆਂ ਨੇ ਬਾਜ਼ਾਰ ਦੇ ਸ਼ਹੀਦ ਚੌਕ ‘ਤੇ ਹਰਿਆਣਾ ਦੇ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਦਾ ਪੁਤਲਾ ਫੂਕ ਕੇ ਸਰਕਾਰ ‘ਤੇ ਵਾਅਦਾ-ਖ਼ਿਲਾਫ਼ੀ ਦੇ ਦੋਸ਼ ਲਗਾਉਂਦੇ ਤਿੱਖੀ ਨਾਅਰੇਬਾਜ਼ੀ ਕੀਤੀ। ਨਗਰਪਾਲਿਕਾ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ ‘ਤੇ ਬੀਤੀ 6 ਅਗਸਤ ਤੋਂ ਸਫ਼ਾਈ ਕਾਮੇ ਕੰਮ-ਛੱਡ ਹੜਤਾਲ ‘ਤੇ ਹਨ, ਜਿਸ ਕਰਕੇ ਪੂਰੇ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰ ਲਗਾਤਾਰ ਵਧਦੇ ਜਾ ਰਹੇ ਹਨ। ਗੰਦਗੀ ਅਤੇ ਬਦਬੂ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਰੋਸ ਪ੍ਰਦਰਸ਼ਨ ਮਗਰੋਂ ਸਫ਼ਾਈ ਕਾਮਿਆਂ ਨੇ ਡੱਬਵਾਲੀ ਦੇ ਵਿਧਾਇਕ ਆਦਿਤਿਆ ਦੇਵੀ ਲਾਲ ਦੇ ਰਿਹਾਹਿਸ਼ ‘ਤੇ ਉ੍ਹਨਾਂ ਦੇ ਸਟਾਫ਼ ਨੂੰ ਮੰਗ ਪੱਤਰ ਸੌਂਪਿਆ ਅਤੇ ਆਗਾਮੀ ਵਿਧਾਨ ਸਭਾ ਇਜਲਾਸ ਵਿੱਚ ਉਨ੍ਹਾਂ ਦੀ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਨਗਰ ਪਾਲਿਕਾ ਸਫ਼ਾਈ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਆਖਿਆ ਕਿ ਬੀਤੀ 13 ਮਈ ਨੂੰ ਸਰਕਾਰ ਨਾਲ ਹੋਏ ਸਮਝੌਤੇ ਦੌਰਾਨ ਕੱਚੇ ਕਾਮਿਆਂ ਨੂੰ ਪੱਕਾ ਕਰਨ, ਠੇਕੇਦਾਰੀ ਸਿਸਟਮ ਖ਼ਤਮ ਕਰਨ, ਡੋਰ-ਟੂ-ਡੋਰ ਕਾਮਿਆਂ ਨੂੰ ਘੱਟੋ-ਘੱਟ 15220 ਰੁਪਏ ਤਨਖ਼ਾਹ ਦੇਣ ਅਤੇ ਫ਼ਾਇਰ ਬ੍ਰਿਗੇਡ ਅਮਲੇ ਨੂੰ ਪੱਕਾ ਕਰਨ ਸਮੇਤ 17 ਮੰਗਾਂ ‘ਤੇ ਸਹਿਮਤੀ ਬਣੀ ਸੀ। ਪਰ ਸਰਕਾਰ ਮੰਨੀਆਂ ਮੰਗਾਂ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਪੱਲਾ ਝਾੜ ਰਹੀ ਹੈ, ਜਿਸ ਕਰਕੇ ਮੁਲਾਜ਼ਮਾਂ ਨੂੰ ਮਜਬੂਰਨ ਹੜਤਾਲ ਦਾ ਰਾਹ ਫੜਨਾ ਪਿਆ। ਹੜਤਾਲ ਅਤੇ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਕੰਮ ਠੱਪ ਹੋਣ ਕਰਕੇ ਸ਼ਹਿਰ ਦਾ ਹਾਲ ਬੇਹੱਦ ਮਾੜਾ ਹੋ ਗਿਆ ਹੈ। ਮੱਖੀਆਂ-ਮੱਛਰਾਂ ਦੀ ਭਰਮਾਰ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਇਸ ਪ੍ਰਦਰਸ਼ਨ ਮੌਕੇ ਸਫ਼ਾਈ ਕਰਮਚਾਰੀ ਰਾਜੇਸ਼ ਕੁਮਾਰ, ਬਸੰਤ ਲਾਲ, ਵਿਜੇ ਕੁਮਾਰ ਗਾਂਧੀ, ਰਾਜੇਸ਼ ਕੁਮਾਰ, ਅਮਿਤ ਕੁਮਾਰ ਅਤੇ ਡੋਰ-ਟੂ-ਡੋਰ ਗੱਡੀਆਂ ਦੇ ਡਰਾਈਵਰਾਂ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ।
ਪਿਛਲੀ ਖ਼ਬਰ ਅੰਬਾਲਾ ’ ਚ ਸਿੱਖ ਸੰਗਤ ’ ਤੇ ਬੇਰਹਿਮੀ ਨਾਲ ਲਾਠੀਚਾਰਜ ਤੋਂ ਬਾਅਦ ਰੋਸ ਪੈਦਾ ਹੋਣਾ ਸ਼ੁਰੂ ਪੰਜੋਖਰਾ ਸਾਹਿਬ ਮਾਮਲੇ ’ਚ ਨੌ... ਅਗਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸੰਬੰਧਿਤ ਫਾਰਮ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।