19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੁਲਿਸ ਨੇ ਫੜੀ 12.45 ਗ੍ਰਾਮ ਸਮੈਕ

ਨਵੀਂ ਦਿੱਲੀ, 18 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਸੁਲਤਾਨਪੁਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਪਹਿਲਾਂ ਹਥਿਆਰ, ਡਕੈਤੀ ਅਤੇ ਐਨ.

ਅਜੀਤ ਡੈਸਕ 19-08-2026
ਨਵੀਂ ਦਿੱਲੀ, 18 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਸੁਲਤਾਨਪੁਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਪਹਿਲਾਂ ਹਥਿਆਰ, ਡਕੈਤੀ ਅਤੇ ਐਨ.ਡੀ.ਪੀ.ਐਸ. ਐਕਟ ਦੇ 14 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ। ਪੁਲਿਸ ਨੇ ਇਸ ਕੋਲੋਂ 12.45 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਪੁਲਿਸ ਜਦੋਂ ਸੁਲਤਾਨਪੁਰੀ ਦੇ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਡੀ.ਟੀ.ਸੀ. ਬਸ ਟਰਮੀਨਲ ਦੇ ਇਕ ਵਿਅਕਤੀ ਨੂੰ ਵੇਖਿਆ ਜੋ ਕਿ ਪੁਲਿਸ ਨੂੰ ਵੇਖ ਕੇ ਭੱਜਣ ਲੱਗਾ ਸੀ ਪ੍ਰੰਤੂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 12.45 ਗ੍ਰਾਮ ਸਮੈਕ ਫੜੀ ਗਈ। ਪੁਲਿਸ ਨੇ ਧਾਰਾ 21(ਬੀ) ਐਨ.ਡੀ.ਪੀ.ਐਸ. ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਦੇ ਨੈੱਟਵਰਕ ਦਾ ਵੀ ਪਤਾ ਕਰ ਰਹੀ ਹੈ ਤਾਂ ਜੋ ਹੋਰ ਮੈਂਬਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ। ਇਸ ਵਿਅਕਤੀ ਦਾ ਨਾਂਅ ਰਾਮ (45) ਹੈ। ਜੋ ਕਿ ਅਮਨ ਵਿਹਾਰ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਇਸ ਤੋਂ ਹੋਰ ਵੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਪੁਲਿਸ ਨੇ 1350 ਸ਼ਰਾਬ ਦੇ ਕੁਆਰਟਰ ਫੜੇ ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦਾ ਵੱਜਿਆ ਬਿਗਲ ਗ਼ਲਤ ਹਰਕਤ ’ਤੇ ਹੋਵੇਗੀ ਨਾਮਜ਼ਦਗੀ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।