ਮਰੀਜ਼ ਡਾਕਟਰਾਂ ਦੀ ਟੀਮ ਨਾਲ। ਰੋਬੋਟ ਦੀ ਮਦਦ ਨਾਲ 64 ਸਾਲਾ ਮਰੀਜ਼ ਦੀ ਕੀਤੀ ਸਫ਼ਲ ਸਰਜਰੀ
ਨਵੀਂ ਦਿੱਲੀ, 18 ਅਗਸਤ (ਬਲਵਿੰਦਰ ਸਿੰਘ ਸੋਢੀ)- ਫੋਰਟਿਸ ਐਸਕਾਰਟਸ ਓਖਲਾ ਦੇ ਡਾਕਟਰਾਂ ਨੇ ਖਰਾਬ ਹੋਈ ਆਰਟਰੀ ਅਤੇ ਹਾਰਟ ਵਾਲਵ ਵਿਚ ਰਿਸਾਓ ਅਤੇ ਕਿਡਨੀ ਕੈਂਸਰ ਦਾ ਸਿੰਗਲ ਆਪ੍ਰੇਸ਼ਨ ਕਰਕੇ ਮੈਡੀਕਲ ਦੀ ਦੁਨੀਆ ਵਿਚ ਨਵਾਂ ਇਤਿਹਾਸ ਬਣਾ ਦਿੱਤਾ ਅਤੇ ਰੋਬੋਟ ਐਸਿਸਟਿਡ ਸਰਜਰੀ ਦੀ ਮਦਦ ਨਾਲ ਕੈਂਸਰ ਪੀੜਤ ਕਿਡਨੀ ਟਿਊਮਰ ਨੂੰ ਕੱਢ ਦਿੱਤਾ। 64 ਸਾਲਾ ਮਰੀਜ਼ ਜਦੋਂ ਹਸਪਤਾਲ ਵਿਚ ਦਾਖ਼ਲ ਹੋਇਆ ਸੀ ਤਾਂ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ ਅਤੇ ਉਸ ਨੂੰ ਛੋਟਾ ਮੋਟਾ ਕੰਮ ਕਰਨ ਸਮੇਂ ਸਾਹ ਫੁਲਦਾ ਸੀ।
ਅਜੀਤ ਡੈਸਕ
19-08-2026