02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡੱਬਵਾਲੀ: ਕੂੜਾ ਚੁਕਾਉਣ ਨੂੰ ਲੈ ਕੇ ਸਫਾਈ ਕਰਮਚਾਰੀਆਂ ਤੇ ਪੁਲਿਸ-ਪ੍ਰਸ਼ਾਸਨ ਵਿਚਾਲੇ ਵਿਵਾਦ-ਸਰਕਾਰ ਦਾ ਪੁਤਲਾ ਫੂਕਿਆ * ਸਫਾਈ ਕਰਮਚਾਰੀਆਂ ਨੂੰ ਪੁਲਿਸ ਬੱਸਾਂ ’ਚ ਬਿਠਾ ਕੇ ਥਾਣੇ ਭੇਜੇ, ਧੱਕਾ-ਮੁੱਕੀ ’ਚ ਸਾਬਕਾ ਚੇਅਰਮੈਨ ਸਣੇ ਤਿੰਨ ਜ਼ਖ਼ਮੀ * ਪੁਲਿਸ ਕਾਰਵਾਈ ਮਗਰੋਂ ਔਰਤਾਂ ਨੇ ਸੜਕ ’ਤੇ ਲੇਟ ਕੇ ਰਾਹ ਰੋਕਿਆ

ਡੱਬਵਾਲੀ, 1 ਸਤੰਬਰ (ਇਕਬਾਲ ਸਿੰਘ ਸ਼ਾਂਤ)- ਸਰਕਾਰ ਦੇ ਸਖ਼ਤ ਨਿਰਦੇਸ਼ਾਂ ‘ਤੇ ਕੂੜਾ ਚੁਕਾਉਣ ਦੀ ਕਾਰਵਾਈ ਦੇ ਖਿਲਾਫ਼ ਅੱਜ ਹੜਤਾਲੀ ਸਫਾਈ ਮੁਲਾਜਮਾਂ ਨੇ ਪੁਰਾਣੀ ਸਬਜ਼ੀ ਮੰਡੀ ‘ਚ ਹਰਿਆਣਾ ਸਰਕਾਰ ਦੀ ਅਰਥੀ ਯਾਤਰਾ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ। ਮੁਲਾਜਮਾਂ ਨੇ ਸਰਕਾਰ ਦਾ ਪੁਤਲਾ ਕੂੜੇ ਦੇ ਢੇਰ ‘ਚ ਸੁੱਟ ਕੇ ਅੱਗ ਲਗਾ ਦਿੱਤੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।

ਅਜੀਤ ਡੈਸਕ 02-09-2026
ਡੱਬਵਾਲੀ, 1 ਸਤੰਬਰ (ਇਕਬਾਲ ਸਿੰਘ ਸ਼ਾਂਤ)- ਸਰਕਾਰ ਦੇ ਸਖ਼ਤ ਨਿਰਦੇਸ਼ਾਂ ‘ਤੇ ਕੂੜਾ ਚੁਕਾਉਣ ਦੀ ਕਾਰਵਾਈ ਦੇ ਖਿਲਾਫ਼ ਅੱਜ ਹੜਤਾਲੀ ਸਫਾਈ ਮੁਲਾਜਮਾਂ ਨੇ ਪੁਰਾਣੀ ਸਬਜ਼ੀ ਮੰਡੀ ‘ਚ ਹਰਿਆਣਾ ਸਰਕਾਰ ਦੀ ਅਰਥੀ ਯਾਤਰਾ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ। ਮੁਲਾਜਮਾਂ ਨੇ ਸਰਕਾਰ ਦਾ ਪੁਤਲਾ ਕੂੜੇ ਦੇ ਢੇਰ ‘ਚ ਸੁੱਟ ਕੇ ਅੱਗ ਲਗਾ ਦਿੱਤੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਵਿਰੋਧ ਮਘਣ ‘ਤੇ ਪੁਲਿਸ ਨੇ ਬਲ ਦੀ ਵਰਤੋਂ ਕਰਦਿਆਂ ਕਈ ਮੁਜਾਹਰਾਕਾਰੀ ਸਫ਼ਾਈ ਮੁਲਾਜਮਾਂ ਨੂੰ ਬੱਸਾਂ ‘ਚ ਬਿਠਾ ਕੇ ਸਦਰ ਥਾਣੇ ਭੇਜ ਦਿੱਤਾ। ਧੱਕਾ-ਮੁੱਕੀ ‘ਚ ਸਾਬਕਾ ਨਗਰ ਪਾਲਿਕਾ ਚੇਅਰਮੈਨ ਆਸ਼ਾ ਵਾਲਮੀਕ, ਫਾਇਰ ਮੁਲਾਜਮ ਮਨੋਜ ਕੁਮਾਰ ਅਤੇ ਸਫਾਈ ਮੁਲਾਜਮ ਵਿਜੈ ਕੁਮਾਰ ਨੂੰ ਹਲਕੀਆਂ ਸੱਟਾਂ ਲੱਗੀਆਂ। ਕੂੜਾ ਚੁਕਾਉਣ ਦੌਰਾਨ ਡਿਊਟੀ ਮੈਜਿਸਟ੍ਰੇਟ ਵਿਸ਼ਾਲ ਜਿਆਣੀ, ਨਗਰ ਪਰਿਸ਼ਦ ਦੇ ਈਓ ਸੁਰਿੰਦਰ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਮੌਜੂਦ ਸਨ। ਪ੍ਰਸ਼ਾਸਨ ਨੇ ਜੇਸੀਬੀ ਅਤੇ ਟਰੈਕਟਰ-ਟਰਾਲੀਆਂ ਨਾਲ ਸਬਜ਼ੀ ਮੰਡੀ ਅਤੇ ਮੁੱਖ ਰਾਹਾਂ ਤੋਂ ਕੂੜੇ ਦੇ ਢੇਰ ਚੁਕਵਾਏ । ਸਫ਼ਾਈ ਮੁਲਾਜਮਾਂ ਨੇ ਕੂੜੇ ਨੂੰ ਆਪਣੀ ਤਾਕਤ ਤੇ ਆਵਾਜ਼ ਦੱਸਦਿਆਂ ਕਾਰਵਾਈ ਦਾ ਵਿਰੋਧ ਕੀਤਾ। ਕਰਮਚਾਰੀਆਂ ਦੀ ਹਿਰਾਸਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਸੰਘਰਸ਼ ਦੀ ਕਮਾਨ ਸੰਭਾਲ ਲਈ। ਔਰਤਾਂ ਨੇ ਨਗਰ ਪਰਿਸ਼ਦ ਦਫ਼ਤਰ ਦੇ ਬਾਹਰ ਅਤੇ ਮੁੱਖ ਸੜਕਾਂ ‘ਤੇ ਪੁਲਿਸ ਵਾਹਨਾਂ ਨੂੰ ਘੇਰ ਕੇ ਰਾਹ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਜਿੰਨਾ ਕੂੜਾ ਚੁਕਾਏਗਾ, ਉਹ ਓਨਾ ਹੀ ਵਾਪਸ ਸੜਕ ‘ਤੇ ਸੁੱਟ ਦੇਣਗੀਆਂ। ਉਨ੍ਹਾਂ ਨੇ ਛੇ-ਛੇ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦੇ ਦੋਸ਼ ਲਾਏ । ਪੁਲਿਸ ਤੇ ਔਰਤਾਂ ਵਿਚਾਲੇ ਧੱਕਾ-ਮੁੱਕੀ ਹੋਈ। ਕਈ ਔਰਤਾਂ ਸੜਕ ‘ਤੇ ਲੇਟ ਗਈਆਂ, ਜਿਨ੍ਹਾਂ ਨੂੰ ਮਹਿਲਾ ਪੁਲਿਸ ਮੁਲਾਜਮਾਂ ਨੇ ਹਟਾਇਆ। ਔਰਤਾਂ ਨੇ ਪੁਲਿਸ ‘ਤੇ ਜ਼ਬਰਦਸਤੀ ਹਟਾਉਣ ਤੇ ਬਦਸਲੂਕੀ ਦੇ ਦੋਸ਼ ਲਾਏ । ਵਾਲਮੀਕੀ ਸਮਾਜ, ਪੱਗੜੀ ਸੰਭਾਲ ਜੱਟਾ ਕਿਸਾਨ ਸੰਗਠਨ ਸਮੇਤ ਵੱਖ-ਵੱਖ ਜਨਤਕ ਜਥੇਬਦੀਆਂ ਨੇ ਸਫ਼ਾਈ ਮੁਲਾਜਮਾਂ ਅਤੇ ਔਰਤਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਅਤੇ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਪੁਲਿਸ ਪ੍ਰਸ਼ਾਸਨ ਨੇ ਸਾਰੇ ਸਫਾਈ ਮੁਲਾਜਮਾਂ ਅਤੇ ਔਰਤਾਂ ਨੂੰ ਘਰਾਂ ਨੂੰ ਭੇਜ ਦਿੱਤਾ । ਡਿਊਟੀ ਮੈਜਿਸਟ੍ਰੇਟ ਵਿਸ਼ਾਲ ਜਿਆਣੀ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ‘ਤੇ ਸ਼ਹਿਰ ਨੂੰ ਕੂੜਾ ਮੁਕਤ ਕਰ ਦਿੱਤਾ ਗਿਆ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਜ਼ਿਲ੍ਹਾ ਪੁਲਿਸ ਦੇ ਬੁਲਾਰੇ ਆਨੰਦ ਕੁਮਾਰ ਨੇ ਸਫਾਈ ਕਰਮਚਾਰੀਆਂ ਨੂੰ ਜ਼ਬਰਦਸਤੀ ਬੱਸਾਂ ‘ਚ ਲਿਜਾਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੱਲਬਾਤ ਲਈ ਸਦਰ ਥਾਣੇ ਲਿਜਾਇਆ ਗਿਆ ਸੀ।
ਪਿਛਲੀ ਖ਼ਬਰ ਕੈਨੇਡਾ ’ਚ ਗੋਲੀ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ ਅਗਲੀ ਖ਼ਬਰ ਪ੍ਰੇਰਨਾ ਨੇ ਲੇਖ ਲਿਖਣ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।